ਨੁਸਰਤ ਜਹਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੀਲੀ ਸਾੜ੍ਹੀ ’ਚ ਲੱਗ ਰਹੀ ਖ਼ੂਬਸੂਰਤ

08/02/2022 6:01:16 PM

ਬਾਲੀਵੁੱਡ ਡੈਸਕ- ਅਦਾਕਾਰਾ ਅਤੇ ਸੰਸਦ ਮੈਂਬਰ ਨੁਸਰਤ ਜਹਾਂ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖ਼ੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਇਹ ਵੀ ਪੜ੍ਹੋ: ਮਲਾਇਕਾ ਨੇ ਹੌਟਨੈੱਸ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ, ਬੋਲਡ ਅੰਦਾਜ਼ ’ਚ ਦਿੱਤੇ ਪੋਜ਼ (ਦੇਖੋ ਤਸਵੀਰਾਂ)

ਲੁੱਕ ਦੀ ਗੱਲ ਕਰੀਏ ਤਾਂ ਨੁਸਰਤ ਨੀਲੇ ਰੰਗ ਦੀ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ। ਜਿਸ ’ਚ  ਗਜਰਾ ਲਗਾਇਆ ਹੋਇਆ ਹੈ। 

ਇਹ ਵੀ ਪੜ੍ਹੋ: ਅਨਾਰਕਲੀ ਸੂਟ 'ਚ ਆਲੀਆ ਨੇ ਦਿਖਾਇਆ ਖੂਬਸੂਰਤ ਅੰਦਾਜ਼, ਚਿਹਰੇ 'ਤੇ ਦਿਖਿਆ ਪ੍ਰੈਗਨੈਂਸੀ ਗਲੋਅ

ਇਸ ਦੇ ਨਾਲ ਅਦਾਕਾਰਾ ਨੇ ਗਲੇ ’ਚ ਹਾਰ ਪਾਇਆ ਹੈ ਜੋ ਅਦਾਕਾਰਾ ਦੀ ਲੁੱਕ ਨੂੰ ਹੋਰ ਵਧਾ ਰਿਹਾ ਹੈ। ਕੰਨਾਂ ਦੇ ਝੁਮਕੇ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ। ਮੱਥੇ ’ਤੇ ਬੰਦੀ ਅਦਾਕਾਰਾ ਨੂੰ ਬੇਹੱਦ ਜੱਚ ਰਹੀ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਕੈਮਰੇ ਸਾਹਮਣੇ ਅਦਾਕਾਰਾ ਵੱਖ-ਵੱਖ ਪੋਜ਼  ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

ਨੁਸਰਤ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਸ਼ੋਤਰੂ’ ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ‘ਖੋਕਾ 420’ ’ਚ ਨਜ਼ਰ ਆਈ। ਨੁਸਰਤ ਬੰਗਾਲੀ ਸਿਨੇਮਾ ’ਚ ਨਾਮ ਕਮਾਉਣ ਤੋਂ ਬਾਅਦ 2019 ’ਚ ਰਾਜਨੀਤੀ ’ਚ ਸ਼ਾਮਲ ਹੋਈ ਪਰ ਉਹ ਆਪਣੀ ਫ਼ਿਲਮ ਅਤੇ ਰਾਜਨੀਤਿਕ ਕਰੀਅਰ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਅਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ ’ਚ ਰਹਿੰਦੀ ਹੈ।


 

Shivani Bassan

This news is Content Editor Shivani Bassan