ਆਖ਼ਿਰ ਕਿਸ ਕੋਲੋਂ ਬਦਲਾ ਲੈਣੀ ਚਾਹੁੰਦੀ ਹੈ ਨੋਰਾ ਫਤੇਹੀ? ਨਵੇਂ ਪੋਸਟ ਨੇ ਕੀਤਾ ਪ੍ਰਸ਼ੰਸਕਾਂ ਨੂੰ ਹੈਰਾਨ

01/30/2021 2:50:16 PM

ਮੁੰਬਈ: ‘ਦਿਲਬਰ ਗਰਲ’ ਨੋਰਾ ਫਤੇਹੀ ਆਪਣੀ ਲੁੱਕ ਅਤੇ ਡਾਂਸ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ ਹੈ। ਨੋਰਾ ਨੇ ਆਪਣੇ ਜ਼ਬਰਦਸਤ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਫੈਨਜ਼ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। 


ਇਹ ਪੋਸਟ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ’ਚ ਸ਼ੇਅਰ ਕੀਤੀ ਹੈ। ਜਿਸ ’ਚ ਨੋਰਾ ਨੇ ਲਿਖਿਆ ਹੈ ਕਿ ਮੈਂ ਪਛਤਾਵੇ ’ਚ ਜ਼ਿਆਦਾ ਵਿਸ਼ਵਾਸ ਨਹੀਂ ਕਰਦੀ ਹਾਂ...ਮੈਂ ਬਦਲੇ ਨੂੰ ਜ਼ਿਆਦਾ ਚੰਗਾ ਮੰਨਦੀ ਹਾਂ ਅਤੇ ਮੇਰਾ ਵਿਸ਼ਵਾਸ ਕਰੋ ਇਹ ਹੋਵੇਗਾ। ਨੋਰਾ ਦੀ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ ਅਤੇ ਸੋਚ ਰਹੇ ਹਨ ਕਿ ਅਦਾਕਾਰਾ ਕਿਸ ਬਦਲੇ ਦੀ ਗੱਲ ਕਰੀ ਰਹੀ ਹੈ। 


ਕੰਮ ਦੀ ਗੱਲ ਕਰੀਏ ਤਾਂ ਨੋਰਾ ਨੇ 2018 ’ਚ ਫ਼ਿਲਮ ‘ਸੱਤਿਆਮੇਵ ਜਯਤੇ’ ਦੇ ਗਾਣੇ ਨਾਲ ‘ਦਿਲਬਰ’ ਨਾਲ ਡੈਬਿਊ ਕੀਤਾ ਸੀ। ਇਸ ਗਾਣੇ ’ਚ ਅਦਾਕਾਰਾ ਨੇ ਜ਼ਬਰਦਸਤ ਡਾਂਸ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ‘ਕਮਰੀਆ’, ‘ਓ ਸਾਕੀ ਸਾਕੀ’ ਅਤੇ ‘ਹਾਏ ਗਰਮੀ’ ਗਾਣੇ ’ਤੇ ਡਾਂਸ ਕੀਤਾ ਜਿਸ ਨਾਲ ਨੋਰਾ ਨੂੰ ਇਕ ਵੱਖਰੀ ਪਛਾਣ ਮਿਲੀ। ਇਸ ਤੋਂ ਬਾਅਦ ਅਦਾਕਾਰਾ ਨੇ ਫ਼ਿਲਮ ‘ਭਾਰਤ’ ਅਤੇ ‘ਸਟ੍ਰੀਟ ਡਾਂਸਰ 3ਡੀ’ ’ਚ ਕੀਤਾ ਹੈ। ਹੁਣ ਅਦਾਕਾਰਾ ਬਹੁਤ ਜ਼ਲਦ ਫ਼ਿਲਮ ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ’ਚ ਨਜ਼ਰ ਆਉਣ ਵਾਲੀ ਹੈ। ਇਸ ’ਚ ਅਦਾਕਾਰਾ ਅਜੇ ਦੇਵਗਨ ਨਾਲ ਸਕ੍ਰੀਨ ਸ਼ੇਅਰ ਕਰੇਗੀ। 

Aarti dhillon

This news is Content Editor Aarti dhillon