ਨੋਰਾ ਫਤੇਹੀ ਨੇ ਜੈਕਲੀਨ ਖ਼ਿਲਾਫ਼ ਦਰਜ ਕਰਵਾਇਆ ਬਿਆਨ, ਕਿਹਾ- ਮੈਨੂੰ ਬਣਾਇਆ ਗਿਆ ਬਲੀ ਦਾ ਬੱਕਰਾ

08/01/2023 11:52:29 AM

ਜਲੰਧਰ (ਬਿਊਰੋ) - ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਸੋਮਵਾਰ ਨੂੰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਦਰਜ ਮਾਣਹਾਨੀ ਦੇ ਕੇਸ 'ਚ ਆਪਣਾ ਬਿਆਨ ਦਰਜ ਕਰਵਾਇਆ ਹੈ। ਆਪਣੇ ਬਿਆਨ ’ਚ ਨੋਰਾ ਫਤੇਹੀ ਨੇ ਦਾਅਵਾ ਕੀਤਾ ਕਿ ਠੱਗ ਸੁਕੇਸ਼ ਚੰਦਰ ਸ਼ੇਖਰ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ’ਚ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ ਅਤੇ ਉਸ ਦਾ ਇਸ ਮਾਮਲੇ ’ਚ ਸ਼ਾਮਲ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਾਡਲ ਅਤੇ ਡਾਂਸਰ ਨੋਰਾ ਫਤੇਹੀ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਗੋਲਡ ਡਿਗਰ ਕਿਹਾ ਅਤੇ ਮੇਰੇ ’ਤੇ ਠੱਗ ਸੁਕੇਸ਼ ਚੰਦਰ ਸ਼ੇਖਰ ਨਾਲ ਸਬੰਧ ਰੱਖਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਤੋਂ ਧਿਆਨ ਹਟਾਉਣ ਲਈ ਚੱਲ ਰਹੇ ਅਪਰਾਧਿਕ ਕੇਸ 'ਚ ਮੇਰਾ ਨਾਂ ਸ਼ਾਮਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

ਸਾਖ ਦਾ ਨੁਕਸਾਨ
ਜੈਕਲੀਨ ਫਰਨਾਂਡੀਜ਼ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਸੁਕੇਸ਼ ਚੰਦਰ ਸ਼ੇਖਰ ਖ਼ਿਲਾਫ਼ ਦਰਜ ਕੀਤੇ ਗਏ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੀ ਦੋਸ਼ੀ ਹੈ। ਸੁਕੇਸ਼ ਚੰਦਰ ਸ਼ੇਖਰ ਖ਼ਿਲਾਫ਼ ਜ਼ਬਰਨ ਵਸੂਲੀ ਮਾਮਲੇ ’ਚ ਨੋਰਾ ਫਤੇਹੀ ਅਤੇ ਚਾਹਤ ਖੰਨਾ ਗਵਾਹ ਹਨ ਅਤੇ ਦਿੱਲੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੋਰਾ ਫਤੇਹੀ ਨੇ ਮੈਜਿਸਟ੍ਰੇਟ ਦੇ ਸਾਹਮਣੇ ਧਾਰਾ 164 ਤਹਿਤ ਆਪਣਾ ਬਿਆਨ ਦਰਜ ਕਰਵਾਇਆ। ਨੋਰਾ ਫਤੇਹੀ ਨੇ ਦਾਅਵਾ ਕੀਤਾ ਕਿ ਇਸ ਮਾਮਲੇ ’ਚ ਉਸ ਦਾ ਨਾਂ ਆਉਣ ਤੋਂ ਬਾਅਦ ਮੌਕੇ ਅਤੇ ਸਾਖ ਨੂੰ ਨੁਕਸਾਨ ਹੋਇਆ ਹੈ। ਉਸ ਨੂੰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਹੋਈਆਂ। ਫਤੇਹੀ ਨੇ ਕਿਹਾ ਕਿ ਮੈਂ ਇਹ ਕੇਸ ਇਸ ਲਈ ਦਾਇਰ ਕਰ ਰਹੀ ਹਾਂ ਕਿਉਂਕਿ ਧੋਖੇਬਾਜ਼ ਸੁਕੇਸ਼ ਨਾਲ ਸਬੰਧਤ ਈ. ਡੀ. ਦਾ ਕੇਸ ਚੱਲ ਰਿਹਾ ਹੈ, ਜਿਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਮੈਂ ਇਨ੍ਹਾਂ ਲੋਕਾਂ ਨੂੰ ਜਾਣਦੀ ਹਾਂ।

ਇਹ ਖ਼ਬਰ ਵੀ ਪੜ੍ਹੋ :  ਸ਼ਹਿਨਾਜ਼ ਗਿੱਲ ਨੇ ਭਰਾ ਸ਼ਹਿਬਾਜ਼ ਨੂੰ ਗਿਫ਼ਟ ਕੀਤੀ ‘ਮਰਸਿਡੀਜ਼ ਈ ਕਲਾਸ’, ਜਾਣੋ ਕਿੰਨੀ ਹੈ ਕੀਮਤ

ਅਦਾਲਤ ਤੋਂ ਮੁਆਵਜ਼ੇ ਦੀ ਕੀਤੀ ਮੰਗ
ਨੋਰਾ ਫਤੇਹੀ ਨੇ ਕਿਹਾ ਕਿ ਮੈਨੂੰ ਇਕ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਕੁਝ ਲੋਕਾਂ ਦੇ ਅਕਸ ਨੂੰ ਬਚਾਉਣ ਲਈ ਮੈਨੂੰ ਮੀਡੀਆ 'ਚ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਕਿਉਂਕਿ ਮੈਂ ਇਸ ਦੇਸ਼ 'ਚ ਬਾਹਰੀ ਅਤੇ ਇਕੱਲੀ ਹਾਂ। ਅਦਾਕਾਰਾ ਨੇ ਅੱਗੇ ਕਿਹਾ ਕਿ ਉਹ ਆਪਣੇ ਕਰੀਅਰ ਅਤੇ ਸਾਖ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਚਾਹੁੰਦੀ ਹੈ, ਜੋ ਉਸ ਨੇ ਪਿਛਲੇ ਅੱਠ ਸਾਲਾਂ 'ਚ ਕਮਾਇਆ ਹੈ। ਪਿਛਲੇ ਸਾਲ 12 ਦਸੰਬਰ ਨੂੰ ਸੁਕੇਸ਼ ਚੰਦਰ ਸ਼ੇਖਰ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ’ਚ ਨੋਰਾ ਫਤੇਹੀ ਨੇ ਜੈਕਲੀਨ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਵਾਇਆ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita