ਲਾਲ ਡਰੈੱਸ ’ਚ ਨੋਰਾ ਫਤੇਹੀ ਨੇ ਬਿਖੇਰੇ ਹੁਸਨ ਦੇ ਜਲਵੇ, ਤਸਵੀਰਾਂ ਦੇਖ ਉੱਡੇ ਸਭ ਦੇ ਹੋਸ਼

07/26/2021 4:00:24 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਦੀਆਂ ਕੁਝ ਬੇਹੱਦ ਬੋਲਡ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹ ਵਾਇਰਲ ਤਸਵੀਰਾਂ ਖ਼ੁਦ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜਿਹੜੀਆਂ ਇੰਟਰਨੈੱਟ ’ਤੇ ਖੂਬ ਦੇਖੀਆਂ ਜਾ ਰਹੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਨੋਰਾ ਲਾਲ ਰੰਗ ਦੀ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਨੋਰਾ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਉਸ ਦੇ ਪ੍ਰਸ਼ੰਸਕ ਉਸ ਦੇ ਸੀਜ਼ਲਿੰਗ ਅੰਦਾਜ਼ ਨੂੰ ਵੇਖ ਕੇ ਹੈਰਾਨ ਹਨ।

ਨੋਰਾ ਫਤੇਹੀ ਦੀਆਂ ਇਹ ਤਸਵੀਰਾਂ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ ਤੇ ਤਸਵੀਰਾਂ ’ਤੇ ਜ਼ਬਰਦਸਤ ਟਿੱਪਣੀਆਂ ਵੀ ਮਿਲ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਕੁਝ ਘੰਟਿਆਂ ਦੇ ਅੰਦਰ ਇੰਸਟਾਗ੍ਰਾਮ ’ਤੇ 20 ਲੱਖ ਤੋਂ ਵੱਧ ਵਾਰ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਸੋਸ਼ਲ ਮੀਡੀਆ ’ਤੇ ਨੋਰਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਨੋਰਾ ਇੰਸਟਾਗ੍ਰਾਮ ’ਤੇ ਬਹੁਤ ਸਰਗਰਮ ਹੈ ਤੇ ਹਮੇਸ਼ਾ ਇਸ ਸੋਸ਼ਲ ਪਲੇਟਫਾਰਮ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਨੋਰਾ ਦੇ ਇੰਸਟਾਗ੍ਰਾਮ ’ਤੇ ਫਾਲੋਅਰਜ਼ ਦੀ ਗਿਣਤੀ 29 ਮਿਲੀਅਨ ਯਾਨੀ 2 ਕਰੋੜ ਨੂੰ ਪਾਰ ਕਰ ਗਈ ਹੈ।

ਨੋਰਾ ਫਤੇਹੀ ਬਾਲੀਵੁੱਡ ’ਚ ਆਪਣੇ ਜ਼ਬਰਦਸਤ ਡਾਂਸ ਲਈ ਜਾਣੀ ਜਾਂਦੀ ਹੈ। ਉਸ ਨੂੰ ਇਸ ਇੰਡਸਟਰੀ ’ਚ ਪਛਾਣ ਸਿਰਫ ਉਨ੍ਹਾਂ ਦੇ ਡਾਂਸ ਕਾਰਨ ਮਿਲੀ ਹੈ। ਹਰ ਕੋਈ ਨੋਰਾ ਦੇ ਡਾਂਸ ਲਈ ਪਾਗਲ ਹਨ।

ਦੱਸ ਦੇਈਏ ਕਿ ਨੋਰਾ ਜਲਦ ਹੀ ਫ਼ਿਲਮ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ’ਚ ਨਜ਼ਰ ਆਵੇਗੀ। ਫ਼ਿਲਮ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ’ਚ ਨੋਰਾ ਅਜੇ ਦੇਵਗਨ, ਸੰਜੇ ਦੱਤ ਤੇ ਸੋਨਾਕਸ਼ੀ ਸਿਨ੍ਹਾ ਨਾਲ ਨਜ਼ਰ ਆਵੇਗੀ।

ਨੋਟ– ਨੋਰਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh