ਬਲੈਕ ਸ਼ਾਰਟ ਡਰੈੱਸ ''ਚ ਨੀਆ ਸ਼ਰਮਾ ਦਾ ਫੋਟੋਸ਼ੂਟ, ਅਦਾਕਾਰਾ ਦੀ ਹੌਟ ਲੁਕ ''ਤੇ ਫਿਦਾ ਹੋਏ ਪ੍ਰਸ਼ੰਸਕ

05/10/2022 10:58:06 AM

ਮੁੰਬਈ- ਅਦਾਕਾਰਾ ਨੀਆ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੀਆ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਧਮਾਲ ਮਚਾ ਰਹੀਆਂ ਹਨ। 


ਲੁਕ ਦੀ ਗੱਲ ਕਰੀਏ ਤਾਂ ਨੀਆ ਬਲੈਕ ਸ਼ਾਰਟ ਡਰੈੱਸ 'ਚ ਨਜ਼ਰ ਆ  ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੀਲ ਪਾਈ ਹੋਈ ਹੈ। ਉਸ ਨੇ ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ, ਜਿਸ 'ਚ ਉਹ ਬਹੁਤ ਹੌਟ ਲੱਗ ਰਹੀ ਹੈ।

ਨੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਿਕ ਗਈਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 


ਦੱਸ ਦੇਈਏ ਕਿ ਹਾਲ ਹੀ 'ਚ ਨੀਆ ਕਸ਼ਮੀਰ 'ਚ ਛੁੱਟੀਆਂ ਮਨਾ ਕੇ ਪਰਤੀ ਸੀ। ਅਦਾਕਾਰਾ ਨੇ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ। 


ਕੰਮਕਾਰ ਦੀ ਗੱਲ ਕਰੀਏ ਤਾਂ ਨੀਆ ਨੂੰ ਆਖਿਰੀ ਵਾਰ 'ਫੂੰਕ ਲੇ' ਮਿਊਜ਼ਿਕ ਵੀਡੀਓ 'ਚ ਦੇਖਿਆ ਗਿਆ ਸੀ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। 

 

Aarti dhillon

This news is Content Editor Aarti dhillon