ਫ਼ਿਲਮ ‘ਗੁੱਡਬਾਏ’ ’ਚ ਅਮਿਤਾਭ ਦੀ ਪਤਨੀ ਦਾ ਕਿਰਦਾਰ ਨਿਭਾਏਗੀ ਨੀਨਾ ਗੁਪਤਾ

04/06/2021 3:48:47 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੀ ਫ਼ਿਲਮ ‘ਗੁੱਡਬਾਏ’ ’ਚ ਹੁਣ ਅਦਾਕਾਰਾ ਨੀਨਾ ਗੁਪਤਾ ਦੀ ਐਂਟਰੀ ਹੋ ਗਈ ਹੈ। ਇਸ ਫ਼ਿਲਮ ’ਚ ਇਹ ਅਦਾਕਾਰਾ ਬਿਗ ਬੀ ਦੀ ਪਤਨੀ ਦੀ ਭੂਮਿਕਾ ’ਚ ਨਜ਼ਰ ਆਵੇਗੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਵੱਡੇ ਪਰਦੇ ’ਤੇ ਬਿਗ ਬੀ ਅਤੇ ਨੀਨਾ ਗੁਪਤਾ ਦੀ ਜੋੜੀ ਇਕੱਠੀ ਦਿਖਾਈ ਦੇਵੇਗੀ।

PunjabKesari
ਇਸ ਫ਼ਿਲਮ ’ਚ ਸਾਊਥ ਦੀ ਅਦਾਕਾਰ ਰਸ਼ਮਿਕਾ ਮੰਦਾਨਾ ਵੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਵਿਕਾਸ ਬਹਿਲ ਡਾਇਰੈਕ ਕਰ ਰਹੇ ਹਨ। 
ਨੀਨਾ ਗੁਪਤਾ ਨੇ ਫ਼ਿਲਮ ਦੇ ਬਾਰੇ ’ਚ ਕਿਹਾ ਕਿ ਜਦੋਂ ਵਿਕਾਸ ਬਹਿਲ ਨੇ ਮੈਨੂੰ ਕਹਾਣੀ ਸੁਣਾਈ ਤਾਂ ਮੈਂ ਬਹੁਤ ਖ਼ੁਸ਼ ਹੋਈ। ਇਹ ਬਹੁਤ ਹੀ ਸ਼ਾਨਦਾਰੀ ਸਕਰਿਪਟ ਹੈ ਅਤੇ ਜਦੋਂ ਕਹਾਣੀ ਇੰਨੀ ਚੰਗੀ ਹੋਵੇ ਤਾਂ ਕਈ ਵੀ ਕੁਝ ਹੋਰ ਨਹੀਂ ਸੋਚ ਪਾਵੇਗਾ। ਇਸ ਰੋਲ ਨੂੰ ਵੀ ਬਹੁਤ ਹੀ ਖ਼ੂਬਸੂਰਤੀ ਨਾਲ ਲਿਖਿਆ ਗਿਆ ਹੈ। 

PunjabKesari
ਬਿਗ ਬੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਨੀਨਾ ਨੇ ਕਿਹਾ ਮਿਸਟਰ ਬੱਚਨ ਦੇ ਨਾਲ ਸਕ੍ਰੀਨ ਸਾਂਝੀ ਕਰਨ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਇਹ ਸੁਪਨਾ ਸੱਚ ਹੋਣ ਵਰਗਾ ਹੈ। 
ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਹਾਲ ਹੀ ’ਚ ਰਸ਼ਮਿਕਾ ਨੇ ਸੈੱਟ ’ਤੇ ਆਪਣਾ ਜਨਮਦਿਨ ਮਨਾਇਆ ਹੈ। ਤੁਹਾਨੂੰ ਦੱਸ ਦੇਈਏ ਕਿ 2018 ’ਚ ਆਈ ਨੀਨਾ ਗੁਪਤਾ ਦੀ ਫ਼ਿਲਮ ‘ਬਧਾਈ ਹੋ’ ਨੂੰ ਦੇਖ ਕੇ ਬਿਗ ਬੀ ਕਾਫ਼ੀ ਖ਼ੁਸ਼ ਹੋਏ ਸਨ। ਬਿਗ ਬੀ ਨੀਨਾ ਗੁਪਤਾ ਦੇ ਲਈ ਹੈੱਡ ਰਿਟੇਨ ਨੋਟ ਭੇਜਿਆ ਸੀ। ਇਸ ਫ਼ਿਲਮ ਨੂੰ ਬਾਲਾਜੀ ਟੈਲੀਫਿਲਮਸ ਅਤੇ ਰਿਆਇੰਸ ਇੰਟਰਟੇਨਮੈਂਟ ਪ੍ਰੋਡਿਊਸ ਕਰ ਰਿਹਾ ਹੈ। 


Aarti dhillon

Content Editor

Related News