ਨਿਮਰਤ ਖਹਿਰਾ ਦਾ ''ਰਾਇਲ ਲੁੱਕ'' ਬਣਿਆ ਲੋਕਾਂ ਲਈ ਖਿੱਚ ਦਾ ਕੇਂਦਰ, ਵੇਖੋ ਤਸਵੀਰਾਂ

05/18/2023 10:52:15 AM

ਜਲੰਧਰ (ਬਿਊਰੋ) : ਪੰਜਾਬ ਦੀ ਖ਼ੂਬਸੂਰਤ ਗਾਇਕਾ ਤੇ ਸੁਰੀਲੀ ਆਵਾਜ਼ ਦੀ ਮਾਲਕ ਨਿਮਰਤ ਖਹਿਰਾ ਇੰਨੀਂ ਦਿਨੀਂ ਦਿਲਜੀਤ ਦੋਸਾਂਝ ਨਾਲ ਫ਼ਿਲਮ 'ਜੋੜੀ' 'ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ 'ਚ ਦਿਲਜੀਤ-ਨਿਮਰਤ ਦੀ ਲਵ ਕੈਮਿਸਟਰੀ ਨੂੰ ਖੂਬ ਪਿਆਰ ਮਿਲ ਰਿਹਾ ਹੈ। 

ਹਾਲ ਹੀ 'ਚ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਨਿਮਰਤ ਖਹਿਰਾ ਰਾਇਲ ਲੁੱਕ 'ਚ ਨਜ਼ਰ ਆ ਰਹੀ ਹੈ।

ਉਸ ਨੇ ਆਰੇਂਜ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ, ਇਹ ਰੰਗ ਨਿਮਰਤ 'ਤੇ ਕਾਫ਼ਿ ਜਚ ਰਿਹਾ ਹੈ। ਇਸ ਦੇ ਨਾਲ ਨਾਲ ਉਸ ਨੇ ਆਂਪਣੇ ਲੁੱਕ ਨੂੰ ਹੈਵੀ ਝੁਮਕਿਆਂ, ਖੁੱਲ੍ਹੇ ਵਾਲਾਂ ਤੇ ਮਿਨੀਮਲ ਮੇਕਅੱਪ ਨਾਲ ਪੂਰਾ ਕੀਤਾ। 

ਦੱਸ ਦਈਏ ਕਿ ਇਸ ਸਾਲ ਨਿਮਰਤ ਖਹਿਰਾ ਆਪਣੇ 2 ਗੀਤ 'ਸ਼ਿਕਾਇਤਾਂ' ਅਤੇ 'ਰਾਂਝਾ' ਰਿਲੀਜ਼ ਕੀਤੇ ਸਨ, ਜਿਨ੍ਹਾਂ ਨੂੰ ਫੈਨਜ਼ ਦਾ ਰੱਜਵਾਂ ਪਿਆਰ ਮਿਲਿਆ।

ਇਸ ਤੋਂ ਇਲਾਵਾ ਨਿਮਰਤ ਖਹਿਰਾ ਇੱਕ ਮਹੀਨੇ 'ਚ 2 ਵਾਰ ਸਪੌਟੀਫਾਈ ਦੇ ਬਿਲਬੋਰਡ ਦੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਗਾਇਕਾ ਬਣੀ ਹੈ। ਇਹ ਉਸ ਲਈ ਵੱਡੀ ਉਪਲਬਧੀ ਤੋਂ ਘੱਟ ਨਹੀਂ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita