ਨਿੱਕੀ ਤੰਬੋਲੀ ਦੀ ਹੌਟ ਲੁੱਕ ਨੇ ਮਚਾਇਆ ਤਹਿਲਕਾ, ਗ੍ਰੀਨ ਲਹਿੰਗੇ ''ਚ ਦਿੱਤੇ ਕਾਤਿਲਾਨਾ ਪੋਜ਼ (ਤਸਵੀਰਾਂ)

12/05/2021 1:59:28 PM

ਮੁੰਬਈ- ਅਦਾਕਾਰਾ ਨਿੱਕੀ ਤੰਬੋਲੀ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਆਪਣੀ ਵੱਖਰੀ-ਵੱਖਰੀ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਅੱਗ ਲਗਾ ਰਹੀਆਂ ਹਨ। 


ਲੁੱਕ ਦੀ ਗੱਲ ਕਰੀਏ ਤਾਂ ਨਿੱਕੀ ਡਾਰਕ ਗ੍ਰੀਨ ਰੰਗ ਦੇ ਸਾਈਡ ਕੱਟ ਲਹਿੰਗੇ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਹੀਲ ਪਹਿਨੀ ਹੋਈ ਹੈ। ਗਲੇ 'ਚ ਅਦਾਕਾਰਾ ਨੇ ਹੈਵੀ ਨੈਕਲੈੱਸ ਪਾਇਆ ਹੋਇਆ ਹੈ। ਨਿਊਡ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਨਿੱਕੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।


ਇਸ ਲੁੱਕ 'ਚ ਅਦਾਕਾਰਾ ਬਹੁਤ ਹੌਟ ਲੱਗ ਰਹੀ ਹੈ। ਅਦਾਕਾਰਾ ਕੁਰਸੀ 'ਤੇ ਬੈਠ ਕੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਨਿੱਕੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਮਦਹੋਸ਼ ਹੋ ਰਹੇ ਹਨ।


ਦੱਸ ਦੇਈਏ ਕਿ ਨਿੱਕੀ 'ਬਿਗ ਬੌਸ 14' 'ਚ ਨਜ਼ਰ ਆਈ ਸੀ ਜਿਸ 'ਚ ਆਦਾਕਾਰਾ ਦੇ ਨੀਡਰ ਵਰਤਾਅ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਅਦਾਕਾਰਾ 'ਖਤਰੋਂ ਕੇ ਖਿਲਾੜੀ 11' 'ਚ ਨਜ਼ਰ ਆਈ ਸੀ। ਜਿਸ 'ਚ ਅਦਾਕਾਰਾ ਸਟੰਟ ਕਰਨ ਤੋਂ ਕਤਰਾਉਂਦੀ ਦਿਖਾਈ ਦਿੱਤੀ ਸੀ।

Aarti dhillon

This news is Content Editor Aarti dhillon