ਕਾਰਗਿਲ ਜੰਗ ''ਤੇ ਟੀ. ਵੀ. ਸੀਰੀਜ਼ ਲਿਆ ਰਹੇ ਹਨ ਨਿਖਿਲ ਅਡਵਾਨੀ

09/24/2016 11:53:10 PM

ਨਵੀਂ ਦਿੱਲੀ— ''ਕਲ ਹੋ ਨਾ ਹੋ'' ਅਤੇ ''ਡੀ-ਡੇ'' ਵਰਗੀਆਂ ਸਫਲ ਫਿਲਮਾਂ ਬਣਾ ਚੁੱਕੇ ਨਿਖਿਲ ਅਡਵਾਨੀ ਇੰਨਾਂ ਦਿਨੀਂ ਆਪਣੇ ਇਕ ਟੀ. ਵੀ. ਪ੍ਰੋਜੈਕਟ ''ਚ ਬੀਜ਼ੀ ਹਨ। ਨਿਖਿਲ ਕਾਰਗਿਲ ਜੰਗ ''ਤੇ ਅਧਾਰਿਤ ''ਪੀ.ਓ.ਡਬਲਿਊ.-ਬੰਦੀ ਯੁੱਧ ਦੇ'' ਟੀ. ਵੀ. ਸੀਰੀਅਲ ਲੈ ਕੇ ਆ ਰਹੇ ਹਨ। 

ਇਹ ਸੀਰੀਅਲ ਜੰਗ ਦੇ ਦੌਰਾਨ ਗੁਆਚੇ ਹੋਏ ਦੋ ਫੌਜੀ ਪਰਿਵਾਰਾਂ ਦੀ ਕਹਾਣੀ ਹੈ, ਜੋ ਅਮਰੀਕੀ ਟੀ.ਵੀ. ਸੀਰੀਜ਼ ''ਹੋਮਲੈਂਡ'' ''ਤੇ ਅਧਾਰਿਤ ਹੈ ਅਤੇ ਇਹ ਸੀਰੀਅਲ ਅਕਤੂਬਰ ''ਚ ਲਾਂਚ ਹੋਵੇਗਾ।