ਬੱਚੇ ਨਾਲ ਨਿਕ ਜੋਨਸ ਦੀ ਤਸਵੀਰ ਵਾਇਰਲ, ਲੋਕਾਂ ਨੇ ਪੁੱਛਿਆ ਕੀ ਇਹ ਹੈ ਪ੍ਰਿਅੰਕਾ ਦੀ ਧੀ?

01/24/2022 4:17:36 PM

ਮੁੰਬਈ (ਬਿਊਰੋ)– ਅਦਾਕਾਰਾ ਪ੍ਰਿਅੰਕਾ ਚੋਪੜਾ ਹਾਲ ਹੀ ’ਚ ਮਾਂ ਬਣੀ ਹੈ। ਪ੍ਰਿਅੰਕਾ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਪ੍ਰਿਅੰਕਾ ਤੇ ਨਿਕ ਨੇ ਸਰੋਗੇਸੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਪ੍ਰਸ਼ੰਸਕ ਕੱਪਲ ਦੀ ਬੇਟੀ ਦੀ ਇਕ ਝਲਕ ਪਾਉਣ ਲਈ ਬੇਕਰਾਰ ਹਨ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਇਸ ਵਿਚਾਲੇ ਨਿਕ ਦੀ ਛੋਟੀ ਬੱਚੀ ਨਾਲ ਇਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ’ਚ ਨਿਕ ਬੇਬੀ ਨੂੰ ਬਾਹਾਂ ’ਚ ਚੁੱਕੀ ਖੜ੍ਹਾ ਹੈ ਤੇ ਉਸ ਦਾ ਮੱਥਾ ਚੁੰਮ ਰਿਹਾ ਹੈ।

ਨਿਕ ਜੋਨਸ ਦੀ ਨੰਨ੍ਹੇ ਬੇਬੀ ਨਾਲ ਵਾਇਰਲ ਇਸ ਤਸਵੀਰ ’ਤੇ ਪ੍ਰਸ਼ੰਸਕ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਦੇ ਰਹੇ ਹਨ।

ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਪ੍ਰਿਅੰਕਾ ਤੇ ਨਿਕ ਦੀ ਧੀ ਹੈ। ਜੇਕਰ ਤੁਸੀਂ ਵੀ ਅਜਿਹਾ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰਿਅੰਕਾ ਤੇ ਨਿਕ ਦੀ ਧੀ ਨਹੀਂ ਹੈ। ਇਹ ਨਿਕ ਦੀ ਪੁਰਾਣੀ ਤਸਵੀਰ ਹੈ, ਜੋ ਹੁਣ ਵਾਇਰਲ ਹੋ ਰਹੀ ਹੈ।

ਮੀਡੀਆ ਰਿਪੋਰਟ ਮੁਤਾਬਕ ਪ੍ਰਿਅੰਕਾ ਦੇ ਘਰ 15 ਜਨਵਰੀ ਨੂੰ ਧੀ ਨੇ ਜਨਮ ਲਿਆ। ਦੂਜੇ ਪਾਸੇ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪ੍ਰਿਅੰਕਾ ਦੇ ਬੱਚੇ ਨੇ ਡਿਲਿਵਰੀ ਡੇਟ ਤੋਂ 12 ਹਫ਼ਤੇ ਪਹਿਲਾਂ ਜਨਮ ਲਿਆ ਹੈ। ਮਤਲਬ ਇਹ ਕਿ ਪ੍ਰਿਅੰਕਾ ਦਾ ਬੇਬੀ ਪ੍ਰੀ-ਮੈਚਿਊਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh