ਸਲਮਾਨ ਖ਼ਾਨ ਅਤੇ ਦਿਸ਼ਾ ਪਾਟਨੀ ਦੀ ਫ਼ਿਲਮ ‘ਰਾਧੇ’ ਦਾ ਨਵਾਂ ਗਾਣਾ ਹੋਇਆ ਰਿਲੀਜ਼ (ਵੀਡੀਓ)

05/10/2021 5:38:58 PM

ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਰਾਧੇ:ਯੋਰ ਮੋਸਟ ਵਾਂਟੇਡ ਭਾਈ’ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਸ ਫ਼ਿਲਮ ਦੇ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ। ਸਲਮਾਨ ਖ਼ਾਨ ਦੀ ਇਸ ਫ਼ਿਲਮ ਦੇ ਗਾਣਿਆਂ ਨੇ ਇੰਟਰਨੈੱਟ ’ਤੇ ਧੂਮ ਮਚਾਈ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦਾ ਪਹਿਲਾ ਗਾਣਾ ਫ਼ਿਲਮ ‘ਸੀਟੀ ਮਾਰ’ ਰਿਲੀਜ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੈਕਲੀਨ ਫਰਨਾਂਡੀਜ਼ ਦਾ ਗਾਣਾ ‘ਦਿਲ ਦੇ ਦੀਆ’  ਰਿਲੀਜ਼ ਕੀਤਾ ਗਿਆ ਸੀ। ਉੁੱਧਰ ਹੁਣ ਫ਼ਿਲਮ ‘ਰਾਧੇ’ ਦਾ ਇਕ ਹੋਰ ਨਵਾਂ ਗਾਣਾ ‘ਜ਼ੂਮ-ਜ਼ੂਮ’ ਰਿਲੀਜ਼ ਕੀਤਾ ਗਿਆ ਹੈ। 


ਹਾਲ ਹੀ ’ਚ ਰਿਲੀਜ਼ ਕੀਤੇ ਗਏ ਗਾਣੇ ’ਚ ਅਦਾਕਾਰਾ ਦਿਸ਼ਾ ਪਾਟਨੀ ਅਤੇ ਸਲਮਾਨ ਖ਼ਾਨ ਦੀ ਕਮਾਲ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ’ਚ ਪਹਿਲਾਂ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖ਼ਾਨ ਟਰੈਕ ’ਤੇ ਇਕ ਸ਼ਾਨਦਾਰ ਕਾਰ ਦੇ ਨਾਲ ਐਂਟਰੀ ਕਰਦੇ ਦਿਖਾਈ ਦਿੰਦੇ ਹਨ। ਦੂਜੇ ਪਾਸੇ ਦਿਸ਼ਾ ਪਾਟਨੀ ਆਪਣੇ ਗਲੈਮਰਸ ਅੰਦਾਜ਼ ਨਾਲ ਸਲਮਾਨ ਦਾ ਸੁਆਗਤ ਕਰਦੀ ਹੈ। ਹਾਲ ਹੀ ’ਚ ਰਿਲੀਜ਼ ਹੋਇਆ ਗਾਣਾ ‘ਜ਼ੂਮ-ਜ਼ੂਮ’ ਨੇ ਲੋਕਾਂ ਦੇ ਦਿਲਾਂ ’ਚ ਆਪਣੀ ਜਗ੍ਹਾ ਬਣਾ ਲਈ ਹੈ। ਇਸ ਗਾਣੇ ਦੇ ਡਾਂਸ ਮੂਵਸ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਦੇ ਨਾਲ-ਨਾਲ ਸਿਤਾਰੇ ਵੀ ਇਸ ਗਾਣੇ ਦੀਆਂ ਬੇਹੱਦ ਤਾਰੀਫ਼ਾਂ ਕਰ ਰਹੇ ਹਨ। ਫ਼ਿਲਮ ‘ਰਾਧੇ’ ’ਚ ਸਲਮਾਨ ਖ਼ਾਨ, ਦਿਸ਼ਾ ਪਾਟਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਵੇਗਾ। ‘ਰਾਧੇ: ਯੋਰ ਵਾਂਟੇਡ ਭਾਈ’ ਫ਼ਿਲਮ ਨੂੰ ਸਲਮਾਨ ਖ਼ਾਨ ਫ਼ਿਲਮਜ਼ ਵੱਲੋਂ ਜੀ ਸਟੂਡੀਓਜ਼ ਦੇ ਨਾਲ ਮਿਲ ਕੇ ਪੇਸ਼ ਕੀਤਾ ਗਿਆ ਹੈ। ਸਲਮਾਨ ਖ਼ਾਨ, ਸੋਹੇਲ ਖ਼ਾਨ ਅਤੇ ਰੀਲ ਲਾਈਫ ਪ੍ਰੋਡੈਕਸ਼ਨ ਪ੍ਰਾਈਵੇਟ ਲਿਮਟਿਡ ਵਲੋਂ ਨਿਰਮਿਤ ਇਹ ਫ਼ਿਲਮ ਇਸ ਸਾਲ ਈਦ ਦੇ ਮੌਕੇ ’ਤੇ 13 ਮਈ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ‘ਓ.ਟੀ.ਟੀ. ਪਲੇਟਫਾਰਮ ’ਤੇ ਦੇਖੀ ਜਾ ਸਕਦੀ ਹੈ। 


Aarti dhillon

Content Editor

Related News