''ਨਾਗਿਨ'' ਦੇ ਸੀਜਨ-2 ''ਚ ਮੌਨੀ ਰਾਏ ਦਾ ਨਵਾਂ ਲੁੱਕ
Wednesday, Jun 08, 2016 - 03:18 PM (IST)

ਮੁੰਬਈ—ਟੀ. ਵੀ ਦੇ ਮਸ਼ਹੂਰ ਸੀਰੀਅਲ ''ਨਾਗਿਨ-2'' ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਨਾਲ ਹੀ ਨਾਗਿਨ ਦਾ ਨਵਾਂ ਰੂਪ ਵੀ ਸਾਹਮਣੇ ਆਇਆ ਹੈ। ਇਸ ਨਵੇਂ ਰੂਪ ਦੀ ਤਸਵੀਰ ਨੂੰ ਮੌਨੀ ਰਾਏ ਨੇ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀ ਹੈ।
ਜਾਣਕਾਰੀ ਅਨੁਸਾਰ ਇਸ ਨਵੇਂ ਲੁੱਕ ''ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦਾ ਗਲੈਮਰਸ ਲੁੱਕ ਅਤੇ ਹੌਟ ਅਵਤਾਰ ਉਨ੍ਹਾਂ ''ਤੇ ਬੇਹੱਦ ਸੂਟ ਕਰ ਰਿਹਾ ਹੈ। ਇਹ ਸ਼ੋਅ ਤਿੰਨ ਮਹੀਨੇ ਬਾਅਦ ਅਕਤੂਬਰ ''ਚ ਸ਼ੁਰੂ ਹੋਵੇਗਾ। ਇਸ ਸ਼ੋਅ ''ਚ ਸ਼ਿਵਨਿਆ ਰਿਤਿਕ-ਸ਼ਿਵਨਿਆ ਦੇ ਕਿਰਦਾਰ ''ਚ ਨਜ਼ਰ ਆਉਣ ਵਾਲੀ ਹੈ।