ਕਦੇ ਦਿਖਦੀ ਸੀ ਹੌਟ, ਅੱਜ ਕਿਹੋ ਜਿਹੀ ਬਣਾ ਲਈ ਇਸ ਅਭਿਨੇਤਰੀ ਨੇ ਆਪਣੀ ਹਾਲਤ (ਦੇਖੋ ਤਸਵੀਰਾਂ)
Thursday, Dec 31, 2015 - 01:05 PM (IST)

ਮੁੰਬਈ—ਸੁਪਰਸਟਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਦੀ ਸਾਲੀ ਅੰਮ੍ਰਿਤਾ ਅਰੋੜਾ ਇਨ੍ਹੀਂ ਦਿਨੀਂ ਕਾਫੀ ਲਾਈਮਲਾਈਟ ''ਚ ਹੈ ਪਰ ਇਸ ਦਾ ਕਾਰਨ ਕੋਈ ਫਿਲਮ ਨਹੀਂ ਸਗੋਂ ਹਰ ਤਸਵੀਰ ''ਚ ਉਸ ਦੀ ਢੱਲਦੀ ਉਮਰ ਦਿਖਾਈ ਦੇ ਰਹੀ ਹੈ। ਅੰਮ੍ਰਿਤਾ ਦੀ ਹਾਲਤ ਪਹਿਲਾਂ ਤੋਂ ਕਾਫੀ ਅਜੀਬ ਹੋ ਗਈ ਹੈ ਉਹ ਲਗਭਗ ਹਰ ਬਾਲੀਵੁੱਡ ਸੈਲੇਬ੍ਰਿਟੀ ਦੀ ਪਾਰਟੀ ''ਚ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਜਾਂ ਕਦੇ-ਕਦੇ ਇਕੱਲੀ ਪਹੁੰਚ ਜਾਂਦੀ ਹੈ। ਹਾਲ ਹੀ ''ਚ ਅੰਮ੍ਰਿਤਾ ਸਲਮਾਨ ਖਾਨ ਦੀ ਬਰਥਡੇ ਪਾਰਟੀ ''ਚ ਨਜ਼ਰ ਆਈ। ਲੱਗਦਾ ਹੈ ਕਿ ਅੰਮ੍ਰਿਤਾ ਪਾਰਟੀਆਂ ''ਚ ਜਾ ਕੇ ਆਪਣਾ ਟਾਈਮਪਾਸ ਕਰਦੀ ਹੈ।
ਭੈਣ ਮਲਾਇਕਾ ਅਰੋੜਾ ਦੇ ਨਾਲ ਅੰਮ੍ਰਿਤਾ ਬੈਸਟ ਫਰੈਂਡ ਕਰੀਨਾ ਕਪੂਰ ਦੇ ਘਰ ਦੀ ਵੀ ਹਰ ਫੰਕਸ਼ਨ ਦਾ ਮੁੱਖ ਹਿੱਸਾ ਰਹਿੰਦੀ ਹੈ। ਮਲਾਇਕਾ, ਕਰੀਨਾ, ਕਰਿਸ਼ਮਾ ਅਤੇ ਅੰਮ੍ਰਿਤਾ ਨੂੰ ਕਈ ਵਾਰ ਇਕੱਠੇ ਪਾਰਟੀਆਂ ਕਰਦੇ ਦੇਖਿਆ ਗਿਆ ਹੈ। ਵਰਣਨਯੋਗ ਹੈ ਕਿ ਅੰਮ੍ਰਿਤਾ ਨੇ ਆਖਰੀ ਫਿਲਮ 2009 ''ਚ ਕੀਤੀ ਸੀ। 2008 ''ਚ ਆਈ ਉਸ ਦੀ ਫਿਲਮ ''ਗੋਲਮਾਲ ਰਿਟਰਨਜ਼'' ''ਚ ਹੀ ਉਸ ਨੇ ਸਾਈਡ ਰੋਲ ਨਿਭਾਇਆ ਸੀ ਪਰ ਇਨ੍ਹਾਂ ਤਸਵੀਰਾਂ ਦੇ ਰਾਹੀਂ ਅੰਮ੍ਰਿਤਾ ਖਬਰਾਂ ''ਚ ਬਣੇ ਰਹਿਣ ਦਾ ਮੌਕਾ ਤਲਾਸ਼ ਹੀ ਲੈਂਦੀ ਹੈ।