ਪਤੀ ਨਾਲ ਨੇਹਾ ਕੱਕੜ ਨੇ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ, ਲੋਕਾਂ ਨੂੰ ਆਈਆਂ ਪਸੰਦ

04/17/2021 1:37:18 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕਡ਼ ਆਪਣੇ ਗੀਤਾਂ ਨੂੰ ਲੈ ਕੇ ਕਾਫੀ ਚਰਚਾ ’ਚ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਵੀ ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਇਸੇ ਵਿਚਾਲੇ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਨੇਹਾ ਕੱਕਡ਼ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਨੇਹਾ ਕੱਕਡ਼ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ, ਜਿਸ ’ਚ ਉਹ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਦੋਵੇਂ ਜ਼ਮੀਨ ’ਤੇ ਬੈਠ ਕੇ ਗਿਟਾਰ ਵਜਾਉਂਦੇ ਹੋਏ ਕੂਲ ਲੁੱਕ ’ਚ ਦਿਖਾਈ ਦੇ ਰਹੇ ਹਨ।

PunjabKesari

ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਉਸ ਨੇ ਲਿਖਿਆ, ‘ਲਾਕਡਾਊਨ ਟਾਈਮ... ਹਸਤੇ-ਹਸਤੇ ਕਟ ਜਾਏਂ ਰਸਤੇ, ਜ਼ਿੰਦਗੀ ਯੂੰ ਹੀ ਚਲਤੀ ਰਹੇ! ਲਵ ਯੂ ਪਾਰਟਨਰ ਰੋਹਨਪ੍ਰੀਤ ਸਿੰਘ।’

PunjabKesari

ਇਹ ਖ਼ਬਰ ਵੀ ਪੜ੍ਹੋ : ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ, ਜਾਣੋ ਕਿਵੇਂ ਬਣਿਆ ਸਟਾਰ?

ਨੇਹਾ-ਰੋਹਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਨੂੰ ਖ਼ਬਰ ਲਿਖੇ ਜਾਣ ਤਕ 15 ਲੱਖ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ। ਨਾਲ ਹੀ ਕਈ ਬਾਲੀਵੁੱਡ ਕਲਾਕਾਰ ਕੁਮੈਂਟ ਕਰਕੇ ਤਾਰੀਫ਼ ਕਰ ਰਹੇ ਹਨ।

PunjabKesari

ਤਸਵੀਰਾਂ ’ਤੇ ਗਾਇਕ ਤੇ ਨੇਹਾ ਕੱਕਡ਼ ਦੇ ਭਰਾ ਟੋਨੀ ਕੱਕਡ਼ ਨੇ ਕੁਮੈਂਟ ਕਰਕੇ ਲਿਖਿਆ, ‘ਨੇਹੂ ਭਗਵਾਨ ਤੁਹਾਨੂੰ ਦੋਵਾਂ ਨੂੰ ਅਾਸ਼ੀਰਵਾਦ ਦੇਵੇ ਤੇ ਲੋਕਾਂ ਤੋਂ ਤੁਹਾਨੂੰ ਬਹੁਤ ਪਿਆਰ ਮਿਲੇ।’

ਨੋਟ– ਨੇਹਾ ਤੇ ਰੋਹਨ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News