ਮਾਲਦੀਵਸ ’ਚ ਮਸਤੀ ਕਰਦੀ ਨਜ਼ਰ ਆਈ ਗਾਇਕਾ ਨੇਹਾ ਕੱਕੜ, ਸ਼ਾਵਰ ਲੈਂਦਿਆਂ ਦਿੱਤੇ ਪੋਜ਼

11/07/2023 1:52:50 PM

ਐਂਟਰਟੇਨਮੈਂਟ ਡੈਸਕ– ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਮਾਲਦੀਵਸ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਨੇਹਾ ਕੱਕੜ 2 ਨਵੰਬਰ ਨੂੰ ਪਰਿਵਾਰ ਨਾਲ ਮਾਲਦੀਵਸ ਦੀਆਂ ਛੁੱਟੀਆਂ ’ਤੇ ਨਿਕਲੀ ਸੀ, ਜਿਥੋਂ ਉਸ ਨੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

ਹਾਲ ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਨੇਹਾ ਕੱਕੜ ਨੂੰ ਸ਼ਾਵਰ ਲੈਂਦਿਆਂ ਤੇ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ’ਚ ਗਾਇਕਾ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਗ੍ਰੇਅ ਰੰਗ ਦੀ ਮੋਨੋਕਨੀ ਨੂੰ ਨੇਹਾ ਕੱਕੜ ਨੇ ਇਕ ਰੰਗ-ਬਿਰੰਗੇ ਪਤਲੇ ਲੌਂਗ ਸ਼ਰੱਗ ਨੂੰ ਕੈਰੀ ਕੀਤਾ ਹੈ, ਜਿਸ ਨਾਲ ਨੇਹਾ ਨੇ ਪਰਪਲ-ਬਲਿਊ ਰੰਗ ਦੀਆਂ ਐਨਕਾਂ ਲਗਾਈਆਂ ਹਨ।

ਦੱਸ ਦੇਈਏ ਕਿ ਨੇਹਾ ਕੱਕੜ ਦਾ ਹਾਲ ਹੀ ’ਚ ‘ਗਾਡੀ ਕਾਲੀ’ ਗੀਤ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਨੇਹਾ ਤੇ ਉਸ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਇਕੱਠਿਆਂ ਗਾਇਆ ਹੈ।

ਗੀਤ ਵਾਈ. ਆਰ. ਐੱਫ. ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 16 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh