ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਨੇਹਾ ਕੱਕੜ ਦਾ ਵੱਡਾ ਐਲਾਨ

06/23/2020 2:17:42 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨੇਪੋਟਿਜ਼ਮ ਵਿਵਾਦ ਵਧਦਾ ਹੀ ਜਾ ਰਿਹਾ ਹੈ। ਫ਼ਿਲਮ ਉਦਯੋਗ 'ਤੇ ਕਈ ਸਵਾਲ ਖੜ੍ਹੇ ਹੋ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੇ ਕੁਝ ਵੱਡੇ ਕਲਾਕਾਰਾਂ ਅਤੇ ਪ੍ਰੋਡਕਸ਼ਨ ਹਾਊਸ ਨੂੰ ਟਾਰਗੇਟ ਕਰਕੇ, ਉਨ੍ਹਾਂ ਦੀ ਕਾਫ਼ੀ ਆਲੋਚਨਾ ਕੀਤੀ ਜਾ ਰਹੀ ਹੈ। ਉਥੇ ਹੀ ਕੁਝ ਸਟਾਰ ਕਿੱਡਸ ਨੂੰ ਵੀ ਇਸ ਟਰੋਲਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਥੇ ਹੀ ਇਸ ਨੇਗੈਟੀਵਿਟੀ ਨੂੰ ਖ਼ੁਦ ਤੋਂ ਰੱਖਣ ਲਈ ਕਈ ਕਲਾਕਾਰਾਂ ਨੇ ਹੁਣ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ।

ਨੇਹਾ ਕੱਕੜ ਨੇ ਛੱਡਿਆ ਸੋਸ਼ਲ ਮੀਡੀਆ
ਜੀ ਹਾਂ, ਇਹੀ ਵਜ੍ਹਾ ਹੈ ਕਿ ਹਾਲ ਹੀ 'ਚ ਸੋਨਾਕਸ਼ੀ ਸਿਨ੍ਹਾ ਨੇ ਆਪਣਾ ਟਵਿੱਟਰ ਡਿਲੀਟ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸਲਮਾਨ ਖਾਨ ਦੇ ਜੀਜਾ, ਸਾਕਿਬ ਸਲੀਮ ਤੇ ਜਹੀਰ ਇਕਬਾਲ ਨੇ ਵੀ ਟਵਿੱਟਰ ਨੂੰ ਅਲਵਿਦਾ ਆਖ ਦਿੱਤਾ ਹੈ। ਉਥੇ ਹੀ ਹੁਣ ਚੁਲਬੁਲੀ ਗਰਲ ਨੇਹਾ ਕੱਕੜ ਨੇ ਵੀ ਸੋਸ਼ਲ ਮੀਡੀਆ ਨੂੰ ਛੱਡਣ ਦਾ ਐਲਾਨ ਕੀਤਾ ਹੈ।
ਨੇਹਾ ਕੱਕੜ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ 'ਮੈਂ ਸੋਣ ਜਾ ਰਹੀ ਹਾਂ। ਮੈਨੂੰ ਨੀਂਦ 'ਚੋਂ ਉਦੋਂ ਹੀ ਜਗਾਉਣਾ ਜਦੋਂ ਇਹ ਇੱਕ ਬਿਹਤਰ ਦੁਨੀਆ ਬਣ ਜਾਵੇ। ਜਿਥੇ ਆਜ਼ਾਦੀ, ਪਿਆਰ, ਕਦਰ, ਕੇਅਰ ਅਤੇ ਚੰਗੇ ਲੋਕ ਹੋਣ। ਨਾ ਕਿ ਨੇਪੋਟਿਜ਼ਮ, ਜੱਜਮੈਂਟਸ, ਹਿਟਲਰ, ਹਥਿਆਰੇ, ਖ਼ੁਦਕੁਸ਼ੀ ਅਤੇ ਬੁਰੇ ਲੋਕ ਨਾ ਹੋਣ।' ਨੇਹਾ ਨੇ ਅੱਗੇ ਇਹ ਵੀ ਕਿਹਾ ਕਿ 'ਮੇਰੀ ਚਿੰਤਾ ਨਾ ਕਰੋ। ਮੈਂ ਬਿਲਕੁਲ ਠੀਕ ਹਾਂ। ਮੈਂ ਮਰ ਨਹੀਂ ਰਹੀ ਹਾਂ, ਬਸ ਕੁਝ ਦਿਨਾਂ ਲਈ ਤੁਹਾਡੇ ਸਾਰਿਆਂ ਤੋਂ ਦੂਰ ਜਾ ਰਹੀ ਹਾਂ।''

ਮੰਗੀ ਸਾਰਿਆਂ ਤੋਂ ਮੁਆਫ਼ੀ
ਇਸ ਦੇ ਨਾਲ ਨੇਹਾ ਕੱਕੜ ਨੇ ਸਾਰਿਆਂ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ 'ਮੈਨੂੰ ਇਹ ਸਾਰਾ ਕੁਝ ਕਾਫ਼ੀ ਲੰਬੇ ਸਮੇਂ ਤੋਂ ਮਹਿਸੂਸ ਹੋ ਰਿਹਾ ਸੀ ਪਰ ਮੈਂ ਆਖ ਨਾ ਸਕੀ। ਮੈਂ ਪੂਰੀ ਕੋਸ਼ਿਸ਼ ਕੀਤੀ ਖੁਸ਼ ਰਹਿਣ ਦੀ ਪਰ ਮੈਂ ਖੁਸ਼ ਨਾ ਰਹਿ ਸਕੀ। ਮੈਂ ਵੀ ਇੱਕ ਆਮ ਇਨਸਾਨ ਹਾਂ ਅਤੇ ਕਾਫੀ ਇਮੋਸ਼ਨਲ ਵੀ ਹਾਂ। ਇਸ ਵਜ੍ਹਾ ਕਰਕੇ ਇਹ ਸਾਰੀਆਂ ਚੀਜ਼ਾਂ ਮੈਨੂੰ ਕਾਫ਼ੀ ਦੁੱਖੀ ਕਰਦੀਆਂ ਹਨ ਪਰ ਤੁਸੀਂ ਘਬਰਾਉਣਾ ਨਹੀਂ ਮੈਂ ਠੀਕ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ।'

sunita

This news is Content Editor sunita