ਨੇਹਾ ਧੂਪੀਆ ਅੰਤਰਰਾਸ਼ਟਰੀ ਯੋਗਾ ਦਿਵਸ ’ਤੇ ਪਿਤਾ ਨਾਲ ਯੋਗ ਕਰਦੀ ਆਈ ਨਜ਼ਰ

06/21/2022 2:04:33 PM

ਬਾਲੀਵੁੱਡ ਡੈਸਕ: ਯੋਗ ਮਨੁੱਖ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵੱਡਾ ਰਾਜ਼  ਹੈ। ਵਿਅਕਤੀ ਦੇ ਜੀਵਨ ’ਚ ਇਸ ਦੇ ਮਹੱਤਵ ਨੂੰ ਦੇਖਦੇ ਹੋਏ 2015 ਤੋਂ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਪੂਰੀ ਦੁਨੀਆ ’ਚ ਮਨਾਇਆ ਜਾਂਦਾ ਹੈ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦਾ 8ਵਾਂ ਸਾਲ ਹੈ। ਇਸ ਮੌਕੇ ’ਤੇ ਦੁਨੀਆ ਭਰ ਦੇ ਲੋਕ ਯੋਗ ਦਿਵਸ ਮਨਾਉਂਦੇ ਆ ਰਹੇ ਹਨ। ਇਸ ਦੌਰਾਨ ਬਾਲੀਵੁੱਡ ਦੀ ਅਦਾਕਾਰਾ ਨੇਹਾ ਧੂਪੀਆ ਨੇ ਯੋਗ ਕਰਦੇ ਹੋਏ ਆਪਣੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਇੰਟਰਨੈੱਟ ’ਤੇ ਖੂਬ ਵਾਇਰਲ ਹੋ ਰਹੀਆਂ ਹਨ।

ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਯੋਗਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਯੋਗਾ ਦਿਵਸ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਕੈਪਸ਼ਨ ’ਚ ਲਿਖਿਆ ਹੈ ਕਿ ‘ਮੈਂ ਇਹ ਆਪਣੇ ਪਿਤਾ ਤੋਂ ਲਿਆ, ਉਨ੍ਹਾਂ ਦਾ ਰੋਜ਼ਾਨਾ ਅਭਿਆਸ ਅਤੇ ਮੈਂ ਰੋਜ਼ਾਨਾ ਅਭਿਆਸ ਕਰਦੀ ਹਾਂ, ਸ਼ੀਸ਼ ਆਸਨ ਰੋਹਿਤ ਫ਼ਲੋ ਯੋਗਾ ਗਿਆਨ ਅਤੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ #internationalyogaday’

ਇਹ  ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਤਨੀ ਆਲੀਆ ਨੇ ਕੀਤੀ ਤਾਰੀਫ਼

ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਤਸਵੀਰ ’ਚ ਨੇਹਾ ਧੂਪੀਆ ਦੇ ਪਿਤਾ ਹੱਥ ਅਤੇ ਸਿਰ ਦੇ ਭਾਰ ਸ਼ੀਸ਼ ਆਸਨ ਕਰਦੇ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ’ਚ ਅਦਾਕਾਰਾ ਬਲੈਕ ਆਊਟਫ਼ਿਟ 'ਚ ਯੋਗਾ ਕਰਦੀ ਨਜ਼ਰ ਆ ਰਹੀ ਹੈ।]

ਇਹ  ਵੀ ਪੜ੍ਹੋ : ਥਾਈਲੈਂਡ ’ਚ ਪਤੀ ਨਾਲ ਪਹੁੰਚੀ ਨਯਨਤਾਰਾ, ਵਿਗਨੇਸ਼ ਨੇ ਪਤਨੀ ਨਾਲ ਸਾਂਝੀਆਂ ਕੀਤੀਆ ਰੋਮਾਂਟਿਕ ਤਸਵੀਰਾਂ

ਦੱਸ ਦੇਈਏ ਕਿ ਨੇਹਾ ਧੂਪੀਆ ਇਸ ਤੋਂ ਪਹਿਲਾ ਵੀ ਅਕਸਰ ਆਪਣੇ ਯੋਗਾ ਕਰਨ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ’ਚ ਨੇਹਾ ਦੇ ਪੁੱਤਰ ਮੇਹਰ ਅਤੇ ਧੀ ਗੁਰੀਕ ਵੀ ਯੋਗ ਕਰਦੇ ਨਜ਼ਰ ਆ ਰਹੇ ਹਨ।

Anuradha

This news is Content Editor Anuradha