ਦੂਜੀ ਵਾਰ ਮਾਂ ਬਣਨ ਜਾ ਰਹੀ ਹੈ ਨੇਹਾ ਧੂਪੀਆ, ਤਸਵੀਰ ਸਾਂਝੀ ਕਰ ਦਿੱਤੀ ਪ੍ਰਸ਼ੰਸਕਾਂ ਨੂੰ ਜਾਣਕਾਰੀ

07/20/2021 12:14:29 PM

ਮੁੰਬਈ- ਬਾਲੀਵੁੱਡ ਇਨ੍ਹੀਂ ਦਿਨੀਂ ਕਿਲਕਾਰੀਆਂ ਨਾਲ ਗੂੰਜ ਰਿਹਾ ਹੈ ਜਿਥੇ ਇਸ ਸਾਲ ਕਈ ਕਲਾਕਾਰ ਮਾਤਾ-ਪਿਤਾ ਬਣੇ ਉਨ੍ਹਾਂ 'ਚ ਨਾਮ ਸ਼ਾਮਲ ਹੈ। ਗੀਤਾ ਬਸਰਾ, ਦਿਆ ਮਿਰਜ਼ਾ, ਰਣਵਿਜੇ ਸਿੰਘ ਅਤੇ ਇਸ ਤੋਂ ਇਲਾਵਾ ਇਸ ਸਾਲ ਕਰੀਨਾ ਕਪੂਰ, ਅਨੁਸ਼ਕਾ ਸ਼ਰਮਾ, ਕਪਿਲ ਸ਼ਰਮਾ ਅਤੇ ਹੋਰ ਵੀ ਬਹੁਤ ਸਾਰੇ ਸਿਤਾਰੇ ਜਿਨ੍ਹਾਂ ਦੇ ਘਰ ਕਿਲਕਾਰੀਆਂ ਗੂੰਜੀਆ ਅਤੇ ਹੁਣ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਨੇਹਾ ਧੂਪੀਆ ਨੇ ਆਪਣੇ ਪਤੀ ਅੰਗਦ ਬੇਦੀ ਅਤੇ ਧੀ ਨਾਲ ਇਕ ਤਸਵੀਰ ਸਾਂਝੀ ਕਰਕੇ ਦੁਬਾਰਾ ਬੇਬੀ ਹੋਣ ਦੀ ਜਾਣਕਾਰੀ ਦਿੱਤੀ ਹੈ।


ਸਾਲ 2018 ਵਿਚ ਇਹ ਜੋੜੀ ਵੀ ਖੂਬ ਚਰਚਾ 'ਚ ਰਹੀ ਜਦੋਂ ਇਨ੍ਹਾਂ ਦੋਵਾਂ ਨੇ ਚੁੱਪਚਾਪ ਵਿਆਹ ਕਰਵਾਇਆ। ਨੇਹਾ ਦੇ ਵਰਕ ਫ਼ਰੰਟ ਦੀ ਗੱਲ ਕੀਤੀ ਜਾਵੇ ਤਾਂ ਨੇਹਾ ਨੇ ਬਾਲੀਵੁੱਡ ਨੂੰ ਖੂਬ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਅਤੇ ਹੁਣ ਉਹ ਪਤੀ ਨਾਲ ਹੀ ਸਮਾਂ ਬਤੀਤ ਕਰ ਰਹੀ ਹੈ ਅਤੇ ਦੂਜੀ ਵਾਰ ਆਪਣੀ ਪ੍ਰੈਗਨੈਂਸੀ  ਦਾ ਆਨੰਦ ਲੈ ਰਹੀ ਹੈ।

Aarti dhillon

This news is Content Editor Aarti dhillon