ਨੇਹਾ ਧੂਪੀਆ ਨੇ ਪਤੀ ਨਾਲ ਮਨਾਈ ਦੀਵਾਲੀ, ਇਕ-ਦੂਜੇ ਨੂੰ ਦੇਖਦੇ ਹੋਏ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

11/05/2021 1:06:25 PM

ਮੁੰਬਈ- 4 ਅਕਤੂਬਰ ਨੂੰ ਦੀਵਾਲੀ ਦਾ ਜਸ਼ਨ ਸਿਤਾਰਿਆਂ 'ਚ ਖੂਬ ਦੇਖਣ ਨੂੰ ਮਿਲਿਆ। ਅਦਾਕਾਰਾ ਨੇਹਾ ਧੂਪੀਆ ਨੇ ਪਤੀ ਅੰਗਦ ਬੇਦੀ ਨਾਲ ਘਰ 'ਚ ਦੀਵਾਲੀ ਮਨਾਈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਤਸਵੀਰਾਂ 'ਚ ਨੇਹਾ ਪੀਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਅੰਗਦ ਵ੍ਹਾਈਟ ਕੁੜਤੇ 'ਚ ਦਿਖਾਈ ਦੇ ਰਿਹਾ ਹੈ। ਇਸ ਲੁੱਕ 'ਚ ਨੇਹਾ ਅਤੇ ਅੰਗਦ ਕਾਫੀ ਸੁੰਦਰ ਲੱਗ ਰਹੇ ਹਨ। ਦੋਵੇਂ ਕੈਮਰੇ ਦੇ ਸਾਹਮਣੇ ਰੋਮਾਂਟਿਕ ਅੰਦਾਜ਼ 'ਚ ਪੋਜ਼ ਦੇ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।


ਦੱਸ ਦੇਈਏ ਕਿ ਨੇਹਾ ਨੇ 3 ਅਕਤੂਬਰ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਪੁੱਤਰ ਦੇ ਜਨਮ ਦੀ ਖੁਸ਼ਖ਼ਬਰੀ ਅੰਗਦ ਨੇ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ।

Aarti dhillon

This news is Content Editor Aarti dhillon