ਹੀਰੋਇਨ ਬਣਨਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ਮਸ਼ਹੂਰ ਗਾਇਕਾ
Tuesday, Feb 23, 2016 - 05:43 PM (IST)

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਪਿੱਠਵਰਤੀ ਗਾਇਕਾ ਨੀਤੀ ਮੋਹਨ ਫਿਲਮਾਂ ''ਚ ਅਦਾਕਾਰੀ ਕਰਨ ਦੀ ਚਾਹਵਾਨ ਹੈ। ਨੀਤੀ ਮੋਹਨ ਨੇ ਬਾਲੀਵੁੱਡ ''ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 ''ਚ ਆਈ ਫਿਲਮ ''ਸਟੂਡੈਂਟ ਆਫ ਦਿ ਯੀਅਰ'' ਦੇ ਗੀਤ ''ਇਸ਼ਕ ਵਾਲਾ ਲਵ'' ਨਾਲ ਕੀਤੀ ਸੀ। ਇਸ ਪਿੱਛੋਂ ਨੀਤੀ ਨੇ ''ਤੂਨੇ ਮਾਰੀ ਐਂਟਰੀ'' ਅਤੇ ''ਇੰਡੀਆ ਵਾਲੇ'' ਵਰਗੇ ਹਿੱਟ ਗੀਤ ਗਾਏ। ਨੀਤੀ ਮੋਹਨ ਦਾ ਕਹਿਣੈ ਕਿ ਆਫਰ ਮਿਲਣ ''ਤੇ ਬਾਲੀਵੁੱਡ ਫਿਲਮਾਂ ''ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਸਕਦੀ ਹੈ।
ਨੀਤੀ ਮੋਹਨ ਇਮਤਿਆਜ ਅਲੀ ਦੀ ਫਿਲਮ ''ਸੋਚਾ ਨਾ ਥਾ'' ਵਿਚ ਵੀ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ ਕਿਹਾ, ''''ਮੈਂ ਉਸ ਫਿਲਮ ''ਚ ਸਬੱਬ ਨਾਲ ਕੰਮ ਕੀਤਾ ਹੈ। ਇੰਝ ਨਹੀਂ ਸੀ ਕਿ ਮੈਂ ਅਦਾਕਾਰਾ ਬਣਨਾ ਸੀ। ਮੈਂ ਦਿੱਲੀ ''ਚ ਥਿਏਟਰ ਕੀਤਾ ਹੈ। ਮੈਨੂੰ ਹਮੇਸ਼ਾ ਲੱਗਦਾ ਹੈ ਕਿ ਇਕ ਕਲਾਕਾਰ ਦੇ ਤੌਰ ''ਤੇ ਆਪਣੇ ਅੰਦਰ ਸੰਗੀਤ, ਨ੍ਰਿਤ ਅਤੇ ਅਦਾਕਾਰੀ ਦਾ ਹੁਨਰ ਆ ਜਾਂਦਾ ਹੈ। ਇਹ ਇਕ ਰਚਨਾਤਮਕ ਪ੍ਰਕਿਰਿਆ ਹੈ। ਮੈਂ ਫਿਲਮਾਂ ਕਰਨ ਲਈ ਤਿਆਰ ਹਾਂ ਪਰ ਇਸ ਨੂੰ ਲੈ ਕੇ ਅਜੇ ਕੋਈ ਵਿਚਾਰ ਮੇਰੇ ਕੋਲ ਨਹੀਂ ਹੈ।''''