ਧੀਆਂ ਦੇ ਜਨਮਦਿਨ ’ਤੇ ਨੀਰੂ ਬਾਜਵਾ ਵਲੋਂ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ

01/24/2021 10:56:43 AM

ਚੰਡੀਗੜ੍ਹ (ਬਿਊਰੋ) — ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ ’ਚ ਛਾਈ ਰਹਿੰਦੀ ਹੈ। ਨੀਰੂ ਬਾਜਵਾ ਇਕ ਅਜਿਹੀ ਅਦਾਕਾਰਾ ਹੈ, ਜੋ ਆਪਣੀ ਨਿੱਜੀ ਜ਼ਿੰਦਗੀ ’ਤੇ ਵੀ ਖੁੱਲ੍ਹ ਕੇ ਗੱਲ ਕਰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਾਉਂਦੀ ਰਹਿੰਦੀ ਹੈ। ਇਸ ਵਾਰ ਨੀਰੂ ਬਾਜਵਾ ਨੇ ਆਪਣੇ ਤਿੰਨੇ ਲਾਡਲੀਆਂ ਧੀਆਂ ਦੀ ਇਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Neeru Bajwa (@neerubajwa)

ਦੱਸ ਦਈਏ ਕਿ ਨੀਰੂ ਬਾਜਵਾ ਨੇ ਨੌਰਥ ਅਮਰੀਕਾ ਵਾਸੀਆਂ ਲਈ ਇਰ ਕੌਂਟੈਂਸਟ ਵੀ ਸ਼ੁਰੂ ਕੀਤਾ ਹੈ। ਆਪਣੀਆਂ ਧੀਆਂ ਦੇ ਪਹਿਲੇ ਜਨਮਦਿਨ ’ਤੇ ਨੀਰੂ ਬਾਜਵਾ ਇਹ ਖ਼ਾਸ ਤੋਹਫ਼ਾ ਆਪਣੇ ਪ੍ਰਸ਼ੰਸਕਾਂ ਲਈ ਲੈ ਕੇ ਆਈ ਹੈ। 


ਦੱਸਣਯੋਗ ਹੈ ਕਿ ਨੀਰੂ ਬਾਜਵਾ ਨੇ ਆਪਣੀਆਂ ਜੁੜਵਾਂ ਧੀਆਂ ਦੇ ਜਨਮਦਿਨ ਦੀ ਖ਼ਬਰ ਵੀ ਦਰਸ਼ਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਕੀਤੀ ਸੀ ਅਤੇ ਹੁਣ ਉਨ੍ਹਾਂ ਦੇ ਜਨਮਦਿਨ ’ਤੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫ਼ਾ ਵੀ ਲੈ ਕੇ ਆਈ ਹੈ। ਹਾਲ ਹੀ ’ਚ ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀਆਂ ਫ਼ਿਲਮਾਂ ‘ਪਾਣੀ ’ਚ ਮਧਾਣੀ’ ਅਤੇ ‘ਫੱਟੇ ਦਿੰਦੇ ਚੱਕ ਪੰਜਾਬੀ’ ਦਾ ਸ਼ੂਟ ਗਿੱਪੀ ਗਰੇਵਾਲ ਨਾਲ ਪੂਰਾ ਕੀਤਾ ਹੈ। ਇਸ ਦੇ ਨਾਲ-ਨਾਲ ਨੀਰੂ ਬਾਜਵਾ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪਿ੍ਰੰਸ ਅਤੇ ਗੁਰਨਾਮ ਭੁੱਲਰ ਨਾਲ ਵੀ ਫ਼ਿਲਮ ਸ਼ੂਟ ਕਰ ਚੁੱਕੀ ਹੈ। ਨੀਰੂ ਬਾਜਵਾ ਦੀਆਂ ਇਹ ਫ਼ਿਲਮਾਂ ਇਸੇ ਸਾਲ ਰਿਲੀਜ਼ ਹੋ ਸਕਦੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Shyna

This news is Content Editor Shyna