ਸ਼ਾਹਰੁਖ਼ ਨੇ ਐੱਨ. ਸੀ. ਬੀ. ਕਸਟਡੀ ''ਚ ਪੁੱਤਰ ਨਾਲ ਕੀਤੀ ਮੁਲਾਕਾਤ, ਪਿਤਾ ਨੂੰ ਦੇਖ ਆਰੀਅਨ ਦੇ ਨਿਕਲੇ ਹੰਝੂ

10/07/2021 11:38:40 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਇਨੀਂ ਦਿਨੀਂ ਆਪਣੇ ਜੀਵਨ ਦੇ ਸਭ ਤੋਂ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹਨ। ਸ਼ਾਹਰੁਖ ਖ਼ਾਨ ਦਾ 24 ਸਾਲ ਦਾ ਬੇਟਾ ਆਰੀਅਨ ਖ਼ਾਨ ਡਰੱਗਜ਼ ਕੇਸ 'ਚ ਨਾਰਕੋਟਿਕਸ ਕੰਟੋਰਲ ਬਿਊਰੋ ਦੀ ਕਸਟਡੀ 'ਚ ਹੈ। ਏਜੰਸੀ ਰਿਪੋਰਟਸ ਮੁਤਾਬਕ, ਸ਼ਾਹਰੁਖ ਆਪਣੇ ਪੁੱਤਰ ਨੂੰ ਮਿਲਣ ਲਈ ਐੱਨ. ਸੀ. ਬੀ. ਦੇ ਦਫ਼ਤਰ ਗਏ। ਇਸ ਦੌਰਾਨ ਆਰੀਅਨ ਨੇ ਪਿਤਾ ਨੂੰ ਵੇਖ ਕੇ ਰੋਣ ਲੱਗਾ। ਹਾਲਾਂਕਿ ਸ਼ਾਹਰੁਖ ਜ਼ਿਆਦਾ ਦੇਰ ਤਕ ਬੇਟੇ ਕੋਲ ਨਹੀਂ ਰਹਿ ਸਕੇ।

NCB ਕਸਟਡੀ 'ਚ ਕੀਤੀ ਮੁਲਾਕਾਤ
ਦੂਜੇ ਦੋਸ਼ੀਆਂ ਨਾਲ ਆਰੀਅਨ ਖ਼ਾਨ 7 ਅਕਤੂਬਰ ਤੱਕ ਐੱਨ. ਸੀ. ਬੀ. ਦੀ ਹਿਰਾਸਤ 'ਚ ਹੈ। ਨਿਊਜ਼ ਏਜੰਸੀ ਆਈ. ਏ. ਐੱਨ. ਐੱਸ. ਦੀ ਰਿਪੋਰਟ ਮੁਤਾਬਕ, ਸ਼ਾਹਰੁਖ ਨੇ ਐੱਨ. ਸੀ. ਬੀ. ਦੇ ਲਾਕਅਪ 'ਚ ਆਰੀਅਨ ਨਾਲ ਇਕ ਛੋਟੀ ਜਿਹੀ ਮੁਲਾਕਾਤ ਕੀਤੀ ਸੀ। ਇਸ ਲਈ ਉਨ੍ਹਾਂ ਨੂੰ ਮਨਜ਼ੂਰੀ ਲੈਣ ਪਈ ਸੀ। ਇਸ ਮੁਲਾਕਾਤ 'ਚ ਆਰੀਅਨ ਆਪਣੇ ਪਿਤਾ ਨੂੰ ਦੇਖ ਕੇ ਰੋਣ ਲੱਗ ਪਿਆ ਸੀ। 2 ਅਕਤੂਬਰ ਦੀ ਰਾਤ ਆਰੀਅਨ ਨੂੰ ਐੱਨ. ਸੀ. ਬੀ. ਨੇ ਮੁੰਬਈ ਤੋਂ ਗੋਆ ਜਾ ਰਹੇ ਇਕ ਲਗਜ਼ਰੀ ਕਰੂਜ਼ ਸ਼ਿਪ 'ਤੇ ਚਲ ਰਹੀ ਰੇਵ ਪਾਰਟੀ 'ਚ ਛਾਪੇਮਾਰੀ ਦੌਰਾਨ ਹਿਰਾਸਤ 'ਚ ਲਿਆ ਸੀ। ਏਜੰਸੀ ਰਿਪੋਰਟਸ ਮੁਤਾਬਕ, ਆਰੀਅਨ ਕੋਲ ਕੋਈ ਡਰੱਗਜ਼ ਬਰਾਮਦ ਨਹੀਂ ਹੋਇਆ।

ਅੱਜ ਦਾ ਦਿਨ ਸ਼ਾਹਰੁਖਤੇ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਅਹਿਮ
3 ਅਕਤੂਬਰ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ. ਬੀ. ਨੇ ਆਰੀਅਨ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੋ ਇਕ ਦਿਨ ਦੀ ਕਸਟਡੀ 'ਚ ਭੇਜ ਦਿੱਤਾ ਗਿਆ। 4 ਅਕਤੂਬਰ ਨੂੰ ਅਦਾਲਤ ਨੇ ਆਰੀਅਨ, ਮੁਨਮੁਨ ਤੇ ਅਰਬਾਜ ਦੀ ਹਿਰਾਸਤ ਦਾ ਸਮਾਂ 3 ਦਿਨ ਵਧਾ ਕੇ 7 ਅਕਤੂਬਰ ਤਕ ਕਰ ਦਿੱਤੀ। ਆਰੀਅਨ ਦਾ ਕੇਸ ਸਤੀਸ਼ ਮਾਨਸ਼ਿੰਦੇ ਲੜ ਰਹੇ ਹਨ। ਵੀਰਵਾਰ ਨੂੰ ਕਸਟਡੀ ਦਾ ਸਮਾਂ ਸਮਾਪਤ ਹੋ ਰਿਹਾ ਹੈ ਤੇ ਅੱਜ ਦਾ ਦਿਨ ਸ਼ਾਹਰੁਖ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਅਹਿਮ ਹੈ।

ਨੋਟ - ਸ਼ਾਹਰੁਖ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

sunita

This news is Content Editor sunita