ਡਰੱਗ ਕੇਸ : ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬ੍ਰਿਏਲਾ ਦੇ ਭਰਾ ਨੂੰ NCB ਨੇ ਕੀਤਾ ਗ੍ਰਿਫ਼ਤਾਰ
11/05/2020 4:15:55 PM
ਮੁੰਬਈ (ਬਿਊਰੋ) — ਦਿੱਗਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗ ਐਂਗਲ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਐਂਟਰੀ ਹੋਈ। ਇਸ ਮਾਮਲੇ 'ਚ ਹੁਣ ਤੱਕ 22 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਸਿਤਾਰਿਆਂ ਤੋਂ ਇਸ ਮਾਮਲੇ ਨੂੰ ਲੈ ਕੇ ਪੁੱਛਗਿੱਛ ਵੀ ਹੋ ਚੁੱਕੀ ਹੈ। ਹੁਣ ਇਸ ਮਾਮਲੇ 'ਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਖ਼ਬਰਾਂ ਮੁਤਾਬਕ, ਸੁਸ਼ਾਂਤ-ਰੀਆ ਚੱਕਰਵਰਤੀ ਡਰੱਗ ਕੇਸ 'ਚ ਐੱਨ. ਸੀ. ਬੀ. ਨੇ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬ੍ਰਿਏਲਾ ਦੇ ਭਰਾ ਅਗਿਸੀਆਲੋਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੁੱਧ ਸੋਨੇ ਦੀ ਕਢਾਈ ਨਾਲ ਬਣੀ ਉਰਵਸ਼ੀ ਰੌਤੇਲਾ ਦੀ ਡਰੈੱਸ, ਕੀਮਤ ਜਾਣ ਲੱਗੇਗਾ ਝਟਕਾ
ਅਗਿਸੀਆਲੋਸ ਨੂੰ ਧਰਮਾ ਪ੍ਰੋਡਕਸ਼ਨ ਦੇ ਸਾਬਕਾ ਨਿਰਮਾਤਾ ਸ਼ਿਤਿਸ਼ ਪ੍ਰਸਾਦ ਨਾਲ ਕੇਸ ਨੰਬਰ 24/20 'ਚ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਇਕ ਕੋਕੇਨ ਸਪਲਾਇਰ ਓਮੇਗਾ ਗੌਡਵਿਨ ਨਾਲ ਲਿੰਕ ਸੀ। ਗੌਡਵਿਨ ਨੂੰ ਇਕ ਕੇਸ 'ਚ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਉਸ ਦੇ ਡੈਮੇਟ੍ਰਿਏਡਜ਼ ਤੇ ਪ੍ਰਸਾਦ ਨਾਲ ਲਿੰਕ ਸਾਹਮਣੇ ਆਏ ਸੀ।
ਇਕ ਹੋਰ ਨਸ਼ਾ ਤਸਕਰ ਕੀਤਾ ਗ੍ਰਿਫ਼ਤਾਰ
ਅਬਦੁਲ ਵਾਹਿਦ ਨਾਂ ਦੇ ਇਕ ਨਸ਼ਾ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਬਦੁਲ ਵਾਹਿਦ ਟੀ. ਵੀ. ਅਤੇ ਫ਼ਿਲਮੀ ਕਲਾਕਾਰਾਂ, ਮਾਡਲਸ ਨੂੰ ਨਸ਼ਾ ਸਪਲਾਈ ਕਰਦਾ ਸੀ। ਅਬਦੁਲ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਵੱਡੀ ਮਾਤਰਾ 'ਚ ਡਰੱਗਸ ਤੇ 2 ਲੱਖ ਦੀ ਨਕਦੀ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ : ਕਰਵਾ ਚੌਥ ਮੌਕੇ ਪੰਜਾਬੀ ਸੂਟ ਤੇ ਲਾਲ ਚੂੜੇ 'ਚ ਨੇਹਾ ਕੱਕੜ ਦੀ ਰੋਹਨਪ੍ਰੀਤ ਨਾਲ ਖ਼ਾਸ ਜੁਗਲਬੰਦੀ,ਵੀਡੀਓ ਵਾਇਰਲ
ਦੱਸਣਯੋਗ ਹੈ ਕਿ ਡਰੱਗ ਕਨੈਕਸ਼ਨ ਦੀ ਸ਼ੁਰੂਆਤ ਸੁਸ਼ਾਂਤ ਸਿੰਘ ਰਾਜਪੂਤ ਕੇਸ ਤੋਂ ਬਾਅਦ ਹੋਈ ਸੀ। ਐੱਨ. ਸੀ. ਬੀ. ਇਸ ਮਾਮਲੇ 'ਚ ਲਗਾਤਾਰ ਐਕਸ਼ਨ ਲੈ ਰਿਹਾ ਹੈ। ਇਸ 'ਚ ਹੁਣ ਤੱਕ ਰੀਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ, ਸੈਮੂਅਲ ਮਿਰਾਂਡਾ, ਦੀਪੇਸ਼ ਸਾਵੰਤ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਕਰਵਾ ਚੌਥ ਮੌਕੇ ਭਾਰਤੀ ਸਿੰਘ ਨੇ ਵਿਅਕਤੀ ਨੂੰ ਬੁਲਾ ਕੇ ਕੀਤਾ ਕੁਝ ਅਜਿਹਾ ਕਿ ਮਿੰਟਾਂ 'ਚ ਵਾਇਰਲ ਹੋ ਗਈ ਵੀਡੀਓਲ