NCB ਨੇ ਅਦਾਕਾਰ ਗੌਰਵ ਦੀਕਸ਼ਿਤ ਨੂੰ ਕੀਤਾ ਗ੍ਰਿਫਤਾਰ, ਘਰ ''ਚੋਂ ਡਰੱਗ ਅਤੇ ਚਰਸ ਬਰਾਮਦ

08/28/2021 10:21:51 AM

ਮੁੰਬਈ : ਟੀਵੀ ਅਦਾਕਾਰ ਗੌਰਵ ਦੀਕਸ਼ਿਤ ਨੂੰ ਡਰੱਗਜ਼ ਰੱਖਣ ਦੇ ਦੋਸ਼ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਗੌਰਵ ਦੇ ਘਰੋਂ 'ਐੱਮਡੀ' ਤੇ 'ਚਰਸ' ਵਰਗੀਆਂ ਪਾਬੰਦੀਸ਼ੁਦਾ ਡਰੱਗਜ਼ ਮਿਲਣ ਤੋਂ ਬਾਅਦ ਕੀਤੀ ਗਈ ਹੈ। ਐੱਨ.ਆਈ.ਏ. ਅਨੁਸਾਰ ਅਦਾਕਾਰ ਏਜਾਜ਼ ਖ਼ਾਨ ਨੇ ਪੁੱਛਗਿੱਛ ਵਿਚ ਗੌਰਵ ਦਾ ਨਾਂ ਲਿਆ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਇਹ ਕਾਰਵਾਈ ਕੀਤੀ ਗਈ ਹੈ।


ਰਿਪੋਰਟ ਅਨੁਸਾਰ ਐੱਨ.ਸੀ.ਬੀ. ਦੀ ਟੀਮ ਨੇ ਇਸ ਸਾਲ ਅਪ੍ਰੈਲ 'ਚ ਵੀ ਗੌਰਵ ਦੇ ਘਰ ਛਾਪੇਮਾਰੀ ਕੀਤੀ ਸੀ। ਰੇਡ ਦੌਰਾਨ ਗੌਰਵ ਦੇ ਘਰੋਂ ਐੱਮਡੀ, ਐੱਮ.ਡੀ.ਐੱਮ.ਏ. ਤੇ ਚਰਸ ਬਰਾਮਦ ਹੋਣ ਦੀ ਗੱਲ ਕਹੀ ਗਈ ਸੀ। ਰੇਡ ਦੌਰਾਨ ਗੌਰਵ ਘਰ 'ਚ ਮੌਜੂਦ ਨਹੀਂ ਸਨ, ਐੱਨ.ਸੀ.ਬੀ ਨੂੰ ਫਲੈਟ 'ਚ ਦੇਖ ਕੇ ਉਹ ਭੱਜ ਗਏ ਸਨ। ਇਕ ਹੋਰ ਰਿਪੋਰਟ ਅਨੁਸਾਰ ਐੱਨ.ਸੀ.ਬੀ ਅਧਿਕਾਰੀ ਨੇ ਕਿਹਾ ਕਿ ਅਦਾਕਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਕਸਟੱਡੀ ਦੀ ਮੰਗ ਕੀਤੀ ਜਾਵੇਗੀ।


ਦੱਸ ਦੇਈਏ ਕਿ ਗੌਰਵ ਭੋਪਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਪਾਵਰ ਇਲੈਕਟ੍ਰੀਕਲ 'ਚ ਇੰਜੀਨੀਅਰਿੰਗ ਦੀ ਡਿਗਰੀ ਲਈ ਹੈ। ਬਾਅਦ ਵਿਚ ਗੌਰਵ ਨੇ ਮਾਡਲਿੰਗ ਸ਼ੁਰੂ ਕੀਤੀ ਅਤੇ ਅਦਾਕਾਰ ਬਣ ਗਏ। ਗੌਰਵ ਦੀ ਗ੍ਰਿਫ਼ਤਾਰੀ ਏਜਾਜ਼ ਖ਼ਾਨ ਤੋਂ ਪੁੱਛਗਿੱਛ ਦੇ ਆਧਾਰ 'ਤੇ ਹੋਈ ਹੈ।


ਅਦਾਕਾਰ ਫਿਲਮਾਂ, ਟੀਵੀ ਸੀਰੀਅਲਜ਼ ਅਤੇ ਇਸ਼ਤਿਹਾਰਾਂ 'ਚ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਆਈ.ਐੱਮ.ਡੀ.ਬੀ. ਅਨੁਸਾਰ, ਗੌਰਵ ਨੇ 'ਹੈੱਪੀ ਭਾਗ ਜਾਏਗੀ', 'ਹੈੱਪ ਫਿਰ ਭਾਗ ਜਾਏਗੀ', 'ਦਹੇਕ: ਅ ਰੈਸਟਲੈਸ ਮਾਈਂਡ', 'ਦਿ ਮੈਜਿਕ ਆਫ ਸਿਨੇਮਾ' ਅਤੇ 'ਗੰਗਾ ਕੇ ਪਾਰ ਸਈਆਂ ਹਮਾਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਨਾਲ ਹੀ ਗੌਰਵ 'ਸੀਤਾ ਔਰ ਗੀਤਾ' ਵਰਗੇ ਟੀਵੀ ਸ਼ੋਅ 'ਚ ਵੀ ਨਜ਼ਰ ਆ ਚੁੱਕੇ ਹਨ।
ਗੌਰਵ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਫਿਲਮਾਂ 'ਚ ਕੰਮ ਕਰਨ ਲਈ ਕਾਫੀ ਸੰਘਰਸ਼ ਕੀਤਾ। ਸ਼ੁਰੂ ਵਿਚ ਜਦੋਂ ਗੌਰਵ ਦਾ ਕਰੀਅਰ ਕੁਝ ਖਾਸ ਨਹੀਂ ਚੱਲ ਰਿਹਾ ਸੀ ਤਾਂ ਉਹ 2-3 ਵਾਰ ਵਾਪਸ ਆਪਣੇ ਘਰ ਚਲੇ ਗਏ ਸਨ। ਪਰ ਉਦੋਂ ਉਨ੍ਹਾਂ ਨੂੰ ਪਰਿਵਾਰ ਦਾ ਪੂਰਾ ਸਪੋਰਟ ਮਿਲਿਆ। ਪਰਿਵਾਰ ਦੇ ਕਹਿਣ 'ਤੇ ਹੀ ਗੌਰਵ ਮੁੰਬਈ ਵਾਪਸ ਪਰਤੇ ਅਤੇ ਕੰਮ ਕਰਨਾ ਸ਼ੁਰੂ ਕੀਤਾ।

Aarti dhillon

This news is Content Editor Aarti dhillon