''ਮੇਰੀ ਕ੍ਰਿਸਮਸ'' ਦਾ ਗੀਤ  ''ਨਜ਼ਰ ਤੇਰੀ ਤੂਫਾਨ'' ਰਿਲੀਜ਼, ਕੈਟਰੀਨਾ ਤੇ ਵਿਜੇ ਦੀ ਕੈਮਿਸਟਰੀ ਨੇ ਜਿੱਤਿਆ ਦਿਲ

01/05/2024 2:23:54 PM

ਐਂਟਰਟੇਨਮੈਂਟ ਡੈਸਕ : ਅਦਾਕਾਰਾ ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਸਟਾਰਰ ਫ਼ਿਲਮ 'ਮੇਰੀ ਕ੍ਰਿਸਮਸ' ਸਾਲ 2024 ਦੀਆਂ ਸਭ ਤੋਂ ਉਡੀਕੀਆਂ ਜਾ ਰਹੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਦੋਵਾਂ ਦੇ ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਿਤ ਇਸ ਥ੍ਰਿਲਰ ਫ਼ਿਲਮ 'ਚ ਕੈਟਰੀਨਾ ਕੈਫ ਪਹਿਲੀ ਵਾਰ ਵਿਜੇ ਸੇਤੂਪਤੀ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ

ਇਸ ਫ਼ਿਲਮ ਦੇ ਟਰੇਲਰ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਕਾਫੀ ਉਤਸ਼ਾਹਿਤ ਕਰ ਦਿੱਤਾ ਹੈ। ਅਜਿਹੇ 'ਚ ਉਨ੍ਹਾਂ ਦਾ ਉਤਸ਼ਾਹ ਹੋਰ ਵੀ ਵਧਾਉਣ ਲਈ ਮੇਕਰਸ ਨੇ ਇਸ ਦਾ ਗੀਤ 'ਨਜ਼ਰ ਤੇਰੀ ਤੂਫਾਨ' ਰਿਲੀਜ਼ ਕੀਤਾ ਹੈ।

ਨਿਰਮਾਤਾਵਾਂ ਨੇ ਫ਼ਿਲਮ 'ਮੇਰੀ ਕ੍ਰਿਸਮਸ' ਦਾ ਦੂਜਾ ਗੀਤ 'ਨਜ਼ਰ ਤੇਰੀ ਤੂਫਾਨ' ਬੀਤੇ ਦਿਨੀਂ ਰਿਲੀਜ਼ ਕੀਤਾ ਹੈ। ਇਸ ਗੀਤ 'ਚ ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਦੀ ਜ਼ਬਰਦਸਤ ਰੋਮਾਂਟਿਕ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਇਸ ਗੀਤ 'ਚ ਕੈਟਰੀਨਾ ਤੇ ਵਿਜੇ ਸੈਤੂਪਤੀ ਕਦੇ ਲੜਦੇ ਤੇ ਕਦੇ ਪਿਆਰ ਕਰਦੇ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita