6 ਮਹੀਨਿਆਂ ਬਾਅਦ ਮੁੰਬਈ ਵਾਪਸ ਪਰਤੇ ਨਵਾਜ਼ੂਦੀਨ ਸਿੱਦੀਕੀ

07/05/2021 6:24:57 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਕਾਫ਼ੀ ਸਮੇਂ ਤੋਂ ਮੁੰਬਈ ਦੀ ਚਕਾਚੌਂਦ ਤੋਂ ਦੂਰ ਆਪਣੇ ਜੱਦੀ ਘਰ 'Budhana' ਵਿਖੇ ਸਮੇਂ ਬਿਤਾ ਰਹੇ ਸਨ। ਹੁਣ ਨਵਾਜ਼ੂਦੀਨ ਦੀ ਮੁੰਬਈ ਵਾਪਸੀ ਹੋਣ ਜਾ ਰਹੀ ਹੈ। ਕਰੀਬ 6 ਮਹੀਨਿਆਂ ਬਾਅਦ ਨਵਾਜ਼ੂਦੀਨ ਸਿੱਦੀਕੀ ਮੁੰਬਈ ਦਾ ਚਿਹਰਾ ਵੇਖਣਗੇ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮਾਂ ਛੱਡ ਹੁਣ ਨੌਕਰੀ ਦੀ ਭਾਲ 'ਚ ਅਦਾਕਾਰ ਬਿਨੂੰ ਢਿੱਲੋਂ, ਵੇਖੋ ਮਜ਼ੇਦਾਰ ਵੀਡੀਓ

ਨਵਾਜ਼ੂਦੀਨ ਨੇ ਕਿਹਾ ਕਿ ਮੁੰਬਈ ਨੇ ਮੈਨੂੰ ਸਭ ਕੁਝ ਦਿੱਤਾ ਹੈ ਅਤੇ ਹਾਂ ਉਹ ਮੇਰਾ ਘਰ ਹੈ। ਮੈਂ 6 ਜੁਲਾਈ ਨੂੰ 6 ਮਹੀਨਿਆਂ ਬਾਅਦ ਮੁੰਬਈ ਵਾਪਸ ਆ ਰਿਹਾ ਹਾਂ। ਮੈਨੂੰ ਇਸ ਸ਼ਹਿਰ ਨਾਲ ਪਿਆਰ ਹੈ, ਉਸੇ ਤਰ੍ਹਾਂ ਹੀ ਜਿਵੇਂ ਮੇਰੇ ਜੱਦੀ ਸਥਾਨ 'Budhana' ਨਾਲ ਹੈ, ਜਿੱਥੇ ਮੈਂ ਵੱਡਾ ਹੋਇਆ।"

ਇਹ ਖ਼ਬਰ ਵੀ ਪੜ੍ਹੋ - ਜੱਸੀ ਗਿੱਲ ਤੇ ਸਿੱਧਿਕਾ ਸ਼ਰਮਾ ਦੀ ਬਣੀ ਜੋੜੀ, ਇਸ ਫ਼ਿਲਮ 'ਚ ਆਉਣਗੇ ਨਜ਼ਰ

ਇਸ 6 ਮਹੀਨਿਆਂ 'ਚ ਨਵਾਜ਼ ਨੇ ਆਪਣੇ ਕੰਮ ਤੋਂ ਦੂਰੀ ਬਣਾਈ ਹੋਈ ਸੀ। ਉਸ ਤੋਂ ਪਹਿਲਾ ਪਿਛਲੇ ਸਾਲ ਤਾਲਾਬੰਦੀ ਦੌਰਾਨ ਵੀ ਨਵਾਜ਼ੂਦੀਨ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਸਨ। ਨਵਾਜ਼ੂਦੀਨ ਨੇ ਆਪਣੇ ਪਿੰਡ ਖੇਤੀ ਵੀ ਕੀਤੀ। ਇਨ੍ਹਾਂ 6 ਮਹੀਨਿਆਂ 'ਚ ਵੀ ਨਵਾਜ਼ੂਦੀਨ ਨੇ ਆਪਣੇ ਪਰਿਵਾਰ, ਪਿੰਡ ਦੇ ਲੋਕਾਂ ਅਤੇ ਖੇਤਾਂ ਨੂੰ ਹੀ ਸਮਾਂ ਦਿੱਤਾ। ਨਵਾਜ਼ੂਦੀਨ ਦਾ ਖਿਆਲ ਹੈ ਕਿ ਖੇਤੀ ਤੇ ਸਬਜ਼ੀਆਂ ਉਗਾਉਣੀਆਂ ਐਕਟਿੰਗ ਵਾਂਗ ਕ੍ਰਿਏਟਿਵ ਕੰਮ ਹੈ। ਹੁਣ ਨਵਾਜ਼ੂਦੀਨ ਪਰਸਨਲ ਲਾਈਫ਼ 'ਚ ਸਮਾਂ ਦੇਣ ਤੋਂ ਬਾਅਦ ਪ੍ਰੋਫੈਸ਼ਨਲ ਲਾਈਫ਼ 'ਚ ਫੋਕਸ ਕਰਨਗੇ। 

ਇਹ ਖ਼ਬਰ ਵੀ ਪੜ੍ਹੋ - ਸ਼੍ਰੀ ਬਰਾੜ ਨੇ 'ਕਿਸਾਨ ਐਂਥਮ 3' ਦਾ ਕੀਤਾ ਐਲਾਨ, ਕਿਸਾਨਾਂ ਦੇ ਹੌਂਸਲੇ ਕਰੇਗਾ ਬੁਲੰਦ

 

ਨੋਟ- ਨਵਾਜ਼ੂਦੀਨ ਸਿੱਦੀਕੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh