ਮੁਸ਼ਕਿਲਾਂ ’ਚ ਨਵਾਜ਼ੂਦੀਨ ਸਿੱਦੀਕੀ, ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼

04/27/2023 1:38:54 PM

ਮੁੰਬਈ (ਬਿਊਰੋ)– ਅਦਾਕਾਰ ਨਵਾਜ਼ੂਦੀਨ ਸਿੱਦੀਕੀ ਵੱਡੀ ਮੁਸੀਬਤ ’ਚ ਹਨ। ਨਵਾਜ਼ੂਦੀਨ ਸਿੱਦੀਕੀ ਤੇ ਕੋਕਾ ਕੋਲਾ ਦੇ ਭਾਰਤੀ ਡਿਵੀਜ਼ਨ ਦੇ ਸੀ. ਈ. ਓ. ਵਿਰੁੱਧ ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰ ਨੂੰ ਇਕ ਸਪ੍ਰਾਈਟ ਵਿਗਿਆਪਨ ’ਚ ਦਿਖਾਇਆ ਗਿਆ, ਜੋ ਅਸਲ ’ਚ ਹਿੰਦੀ ’ਚ ਸ਼ੂਟ ਕੀਤਾ ਗਿਆ ਸੀ। ਹਾਲਾਂਕਿ ਇਸ਼ਤਿਹਾਰ ਦੇ ਹਿੰਦੀ ਸੰਸਕਰਣ ’ਤੇ ਕੋਈ ਇਤਰਾਜ਼ ਨਹੀਂ ਕੀਤਾ ਗਿਆ ਹੈ, ਕੋਲਕਾਤਾ ਦੇ ਇਕ ਵਕੀਲ ਨੇ ਬੰਗਾਲੀ ਸੰਸਕਰਣ ਦੀ ਇਕ ਲਾਈਨ ’ਤੇ ਇਤਰਾਜ਼ ਕੀਤਾ ਹੈ।

ਇਹ ਵਿਗਿਆਪਨ ਕੋਲਡ ਡਰਿੰਕ ਬ੍ਰਾਂਡ ਦੀ ਨਵੀਂ ਮੁਹਿੰਮ ਦਾ ਹਿੱਸਾ ਹੈ। ਇਹ ਕੋਲਡ ਡਰਿੰਕ ਦੀ ਬੋਤਲ ਦੀ ਨਵੀਂ ਵਿਸ਼ੇਸ਼ਤਾ ਬਾਰੇ ਗੱਲ ਕਰਦਾ ਹੈ, ਜੋ ਉਪਭੋਗਤਾ ਨੂੰ QR ਕੋਡ ਨੂੰ ਸਕੈਨ ਕਰਨ ਤੇ ਚੁਟਕਲੇ ਸੁਣਨ ਲਈ ਕਹਿ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਅਦਾਲਤ ’ਚ ਕੀ ਕਿਹਾ ਗਿਆ?
ਲਾਈਵਮਿੰਟ ਦੀ ਇਕ ਰਿਪੋਰਟ ਅਨੁਸਾਰ ਸ਼ਿਕਾਇਤ ਕਲਕੱਤਾ ਹਾਈ ਕੋਰਟ ਦੇ ਵਕੀਲ ਦਿਬਯਾਨ ਬੈਨਰਜੀ ਵਲੋਂ ਦਰਜ ਕਰਵਾਈ ਗਈ ਹੈ। ਦਿਬਯਾਨ ਨੇ ਅਦਾਲਤ ਨੂੰ ਦੱਸਿਆ, ‘‘ਕੋਕਾ ਕੋਲਾ ਵਲੋਂ ਆਪਣੇ ਉਤਪਾਦ ਸਪ੍ਰਾਈਟ ਲਈ ਇਸ਼ਤਿਹਾਰ ਹਿੰਦੀ ’ਚ ਸੀ ਤੇ ਸਾਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਸਾਨੂੰ ਸਿਰਫ ਬਹੁਤ ਸਾਰੇ ਟੀ. ਵੀ. ਚੈਨਲਾਂ ਤੇ ਵੈੱਬਸਾਈਟਾਂ ’ਤੇ ਚੱਲ ਰਹੇ ਇਸ਼ਤਿਹਾਰ ਦੀ ਬੰਗਾਲੀ ਡਬਿੰਗ ਨਾਲ ਸਮੱਸਿਆ ਹੈ। ਨਵਾਜ਼ੂਦੀਨ ਸਿੱਦੀਕੀ ਇਕ ਚੁਟਕਲੇ ’ਤੇ ਹੱਸਦੇ ਹਨ, ਜਿਸ ’ਚ ਕਿਹਾ ਗਿਆ ਹੈ, ‘‘ਸ਼ੋਜਾ ਕੋਣ ਘੀ ਨਾ ਉਠੇ, ਬੰਗਾਲੀ ਖਲੀ ਪੇਟੇ ਘੁਮੀਏ ਪੋਰ।’’ ਹਿੰਦੀ  ’ਚ ਇਸ ਦਾ ਅਰਥ ਹੈ ਕਿ ਜੇਕਰ ਬੰਗਾਲੀ ਲੋਕਾਂ ਨੂੰ ਆਸਾਨੀ ਨਾਲ ਕੁਝ ਨਹੀਂ ਮਿਲਦਾ ਤਾਂ ਉਹ ਭੁੱਖੇ ਸੌਂ ਜਾਂਦੇ ਹਨ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਨਾਲ ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਅਸੀਂ ਚਾਹੁੰਦੇ ਹਾਂ ਕਿ ਭਵਿੱਖ ’ਚ ਅਜਿਹੀਆਂ ਸਸਤੀਆਂ ਹਰਕਤਾਂ ਤੇ ਡਰਾਮੇਬਾਜ਼ੀਆਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ।’’

ਕੰਪਨੀ ਨੇ ਹਟਾਇਆ ਇਸ਼ਤਿਹਾਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਕੰਪਨੀ ਨੇ ਸ਼ਿਕਾਇਤਾਂ ਤੋਂ ਬਾਅਦ ਨਵਾਜ਼ੂਦੀਨ ਦੀ ਵਿਸ਼ੇਸ਼ਤਾ ਵਾਲੇ ਵਿਗਿਆਪਨ ਦੇ ਬੰਗਾਲੀ ਸੰਸਕਰਣ ਨੂੰ ਹਟਾ ਦਿੱਤਾ ਹੈ ਤੇ ਸਪ੍ਰਾਈਟ ਇੰਡੀਆ ਵਲੋਂ ਜਾਰੀ ਕੀਤੇ ਗਏ ਇਕ ਨੋਟ ’ਚ ਇਹ ਵੀ ਕਿਹਾ ਗਿਆ ਹੈ ਕਿ ਉਹ ਕੋਲਡ ਡਰਿੰਕ ਲਈ ਹਾਲ ਹੀ ਦੇ ਵਿਗਿਆਪਨ ਦੀ ਮੁਹਿੰਮ ਲਈ ਅਫਸੋਸ ਕਰਦੇ ਹਨ ਤੇ ਕੰਪਨੀ ਬੰਗਾਲੀ ਸੰਸਕਰਣ ਨੂੰ ਬਦਲ ਦੇਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh