ਨਵਾਜ਼ੂਦੀਨ ਸਿੱਦੀਕੀ ਤੇ ਪਰਿਵਾਰ ਨੂੰ ਮਿਲੀ ਵੱਡੀ ਰਾਹਤ, ਗ੍ਰਿਫ਼ਤਾਰੀ ''ਤੇ ਰੋਕ

10/26/2020 11:32:41 AM

ਨਵੀਂ ਦਿੱਲੀ (ਬਿਊਰੋ) : ਫ਼ਿਲਮ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਪਤਨੀ ਵੱਲੋਂ ਦਾਇਰ ਕੀਤੇ ਗਏ ਸ਼ੋਸ਼ਣ ਕੇਸ 'ਚ ਇਲਾਹਾਬਾਦ ਕੋਰਟ ਨੇ ਰਾਹਤ ਦਿੱਤੀ ਹੈ। ਦਰਅਸਲ ਕੋਰਟ ਨੇ ਅਦਾਕਾਰ ਤੇ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ। ਅਦਾਕਾਰ ਦੇ ਵਕੀਲ ਨਦੀਮ ਜਫਰ ਜੈਦੀ ਨੇ ਕਿਹਾ ਹੈ ਕਿ ਹਾਈਕੋਰਟ ਨੇ ਨਵਾਜ਼ੂਦੀਨ ਸਿੱਦੀਕੀ, ਉਨ੍ਹਾਂ ਦੇ ਦੋਵੇਂ ਭਰਾ ਫਯਾਦੂਦੀਨ ਤੇ ਅਯਾਜੂਦੀਨ ਤੇ ਮਾਂ ਮੇਹਰੂਨਿਸਾ ਦੀ ਗ੍ਰਿਫ਼ਤਾਰੀ 'ਤੇ ਸਟੇਅ ਲਾ ਦਿੱਤਾ ਹੈ। ਹਾਲਾਂਕਿ ਇਕ ਤੀਜੇ ਭਰਾ ਮੁਨਾਜੂਦੀਨ ਨੂੰ ਕੋਰਟ ਵੱਲੋਂ ਰਾਹਤ ਨਹੀਂ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ : ਮਹਾਨਾਇਕ ਅਮਿਤਾਭ ਬੱਚਨ ਦੇ ਘਰ ਆਈ 'ਗੁੱਡ ਨਿਊਜ਼', ਲੱਗਾ ਵਧਾਈਆਂ ਦਾ ਤਾਂਤਾ 

ਪੀ. ਟੀ. ਆਈ. ਖ਼ਬਰ ਮੁਤਾਬਕ ਨਵਾਜੂਦੀਨ ਦੀ ਪਤਨੀ ਆਲਿਆ ਨੇ 27 ਜੁਲਾਈ ਨੂੰ ਨਵਾਜ਼ੂਦੀਨ, ਉਨ੍ਹਾਂ ਦੇ ਤਿੰਨ ਭਰਾਵਾਂ ਤੇ ਮਾਂ ਖ਼ਿਲਾਫ਼ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਨਾਲ ਹੀ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਸਾਲ 2012 'ਚ ਪਰਿਵਾਰ 'ਚ ਇਕ ਨਾਬਾਲਗ ਬੱਚੀ ਨਾਲ ਵੀ ਛੇੜਛਾੜ ਕੀਤੀ ਸੀ। ਉਥੇ ਹੀ ਭਾਰਤੀ ਇੰਡੀਅਨ ਪੀਨਲ ਕੋਰਡ ਤੇ ਪੋਸਕੋ ਐਕਟ ਨਾਲ ਸਬੰਧਿਤ ਧਾਰਾਵਾਂ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਨਵਾਜ਼ੂਦੀਨ ਦੀ ਪਤਨੀ ਦੀ 14 ਅਕਤੂਬਰ ਨੂੰ ਪੋਸਕੋ ਕੋਰਟ 'ਚ ਪੇਸ਼ ਹੋਈ ਸੀ ਤੇ ਉਨ੍ਹਾਂ ਨੇ ਮਹਿਲਾ ਮਜਿਸਟ੍ਰੇਟ ਦੇ ਸਾਹਮਣਾ ਆਪਣਾ ਬਿਆਨ ਦਰਜ ਕਰਵਾਇਆ ਸੀ। ਆਲਿਆ ਨੇ ਕੇਸ ਮੁੰਬਈ ਦੇ ਵਰਸੋਵਾ ਥਾਣਾ 'ਚ ਦਰਜ ਕਰਵਾਇਆ ਸੀ ਤੇ ਬਾਅਦ 'ਚ ਮੁਕੱਦਮਾ ਉੱਤਰ ਪ੍ਰਦੇਸ਼ 'ਚ ਜ਼ਿਲ੍ਹਾ ਮੁਜ਼ੱਫਰਨਗਰ ਦੇ ਥਾਣਾ ਬੁਢਾਨਾ 'ਚ ਟਰਾਂਸਫਰ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : BB 14 : ਗੁਰੂ ਰੰਧਾਵਾ ਤੇ ਨੌਰਾ ਫਤੇਹੀ ਨੇ ਲਾਇਆ ਰੋਮਾਂਸ ਦਾ ਤੜਕਾ, ਜ਼ਮੀਨ 'ਤੇ ਮੁਕਾਬਲੇਬਾਜ਼ਾਂ ਤੋਂ ਕਰਵਾਇਆ ਇਹ ਕੰਮ

ਜ਼ਿਕਰਯੋਗ ਹੈ ਕਿ ਆਲਿਆ ਦਾ ਅਸਲੀ ਨਾਂ ਅੰਜਨਾ ਹੈ, ਜੋ ਆਨੰਦ ਦੂਬੇ ਦੀ ਬੇਟੀ ਹੈ। ਨਾਲ ਹੀ 17 ਮਾਰਚ 2010 ਨੂੰ ਮੌਲਾਨਾ ਅਬੁਲ ਹਸਨ ਰਾਹੀ ਕਾਜ਼ੀ ਮੁੰਬਈ ਦੇ ਸਾਹਮਣੇ ਧਰਮ ਪਰਿਵਰਤਨ ਕਰ ਮੁਸਲਿਮ ਧਰਮ ਸਵੀਕਾਰ ਕੀਤਾ ਸੀ। ਅੰਨਜਾ ਨੇ ਆਪਣਾ ਨਾਂ ਵੀ ਪਰਵਰਤਿਤ ਕਰ ਕੇ ਜੈਨਬ ਉਰਫ ਆਲਿਆ ਰੱਖ ਲਿਆ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਆਲਿਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹੁਣ ਅੰਜਨਾ ਦੇ ਨਾਂ ਨਾਲ ਹੀ ਜਾਣਿਆ ਜਾਵੇ।

ਇਹ ਖ਼ਬਰ ਵੀ ਪੜ੍ਹੋ : ਨਾਬਾਲਗਾਂ ਦੀਆਂ ਅਸ਼ਲੀਲ ਤਸਵੀਰਾਂ ਵਿਦੇਸ਼ਾਂ 'ਚ ਵੇਚਣ ਵਾਲੇ ਟੀ. ਵੀ. ਕਲਾਕਾਰ ਖ਼ਿਲਾਫ਼ ਮਾਮਲਾ ਦਰਜ


sunita

Content Editor

Related News