ਅਮਿਤਾਭ ਦੀ ਦੋਹਤੀ ਦਾ ਉੱਤਰਾਖੰਡ ਦੇ ਸੀ. ਐੱਮ. ਨੂੰ ਕਰਾਰਾ ਜਵਾਬ, ਟਵੀਟ ਕਰਕੇ ਕੀਤੀ ਬੋਲਤੀ ਬੰਦ

03/18/2021 11:04:25 AM

ਮੁੰਬਈ (ਬਿਊਰੋ) — ਉੱਤਰਾਖੰਡ ਦੇ ਸੀ. ਐਮ. ਤੀਰਥ ਸਿੰਘ ਰਾਵਤ ਨੇ ਬਿਆਨ ਦਿੱਤਾ ਸੀ ਕਿ ਰਿਪਡ ਜੀਨਸ ਸਾਡੇ ਸਮਾਜ ਦੇ ਟੁੱਟਣ ਦਾ ਮਾਰਗ ਦਰਸ਼ਨ ਕਰ ਰਹੀ ਹੈ। ਉਥੇ ਹੀ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੇ ਸੀ. ਐੱਮ. ਦੇ ਇਸ ਬਿਆਨ ’ਤੇ ਨਾਰਾਜ਼ਗੀ ਜਾਹਿਰ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸਟੋਰੀ ਸਾਂਝੀ ਕੀਤੀ ਅਤੇ ਕਿਹਾ ਸਾਡੇ ਕੱਪੜੇ ਬਦਲਣ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲੋ।

ਨਵਿਆ ਨੇ ਦਿੱਤਾ ਸੀ. ਐੱਮ. ਤੀਰਥ ਸਿੰਘ ਰਾਵਤ ਨੂੰ ਜਵਾਬ 
ਨਵਿਆ ਨੇ ਸੋਸ਼ਲ ਮੀਡੀਆ ’ਤੇ ਸੀ. ਐੱਮ. ਦੇ ਇਸ ਬਿਆਨ ਦਾ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ ਕਿ ‘WTF, ਸਾਡੇ ਕੱਪੜੇ ਬਦਲਣ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲੋ ਕਿਉਂਕਿ ਇਥੇ ਹੈਰਾਨ ਕਰਨ ਵਾਲੀ ਚੀਜ ਸਿਰਫ਼ ਅਜਿਹੇ ਮੈਸੇਜ ਅਤੇ ਕੁਮੈਂਟਸ ਹਨ, ਜਿਨ੍ਹਾਂ ਨੂੰ ਸਮਾਜ ’ਚ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵਿਆ ਨੇ ਇਕ ਗੁੱਸੇ ਵਾਲੀ ਇਮੋਜ਼ੀ ਵੀ ਬਣਾਈ। ਨਵਿਆ ਬੋਲੀ ‘ਮਾਣ ਨਾਲ ਪਵਾਂਗੀ ਰਿਪਡ ਜੀਨਸ।’

PunjabKesari

ਕੀ ਸੀ. ਐੱਮ. ਸਾਨੂੰ ਸਹੀਂ ਮਾਹੌਲ ਦੇ ਸਕਦੇ ਹਨ : ਨਵਿਆ
ਨਵਿਆ ਨੇ ਆਪਣੀ ਗੱਲ ਨੂੰ ਪੂਰਾ ਕਰਦੇ ਹੋਏ ਅੱਗੇ ਕਿਹਾ ਕੀ ਸੀ. ਐੱਮ. ਸਾਨੂੰ ਸਹੀਂ ਮਾਹੌਲ ਦੇ ਸਕਦੇ ਨੇ? ਇਸ ਤੋਂ ਇਲਾਵਾ ਨਵਿਆ ਨੇ ਇਕ ਦੂਜੀ ਸਟੋਰੀ ’ਚ ਆਪਣੀ ਰਿਪਡ ਜੀਨਸ ਪਹਿਨਿਆ ਦੀ ਇਕ ਤਸਵੀਰ ਸਾਂਝੀ ਕਰਕੇ ਲਿਖਿਆ ‘ਮੈਂ ਆਪਣੀ ਰਿਪਡ ਜੀਨਸ ਪਹਿਨਾਂਗੀ, ਥੈਂਕ ਯੂ ਅਤੇ ਮੈਂ ਇਸ ਜੀਨਸ ਨੂੰ ਮਾਣ ਨਾਲ ਪਵਾਂਗੀ।’

PunjabKesari

ਇਹ ਸੀ ਤੀਰਥ ਸਿੰਘ ਰਾਵਤ ਦਾ ਬਿਆਨ
ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ’ਚ ਕਿਹਾ ਕਿ ਮਹਿਲਾਵਾਂ ਦੀਆਂ ਜੀਨਸ ਵੇਖ ਕੇ ਹੈਰਾਨੀ ਹੁੰਦੀ ਹੈ। ਉਨ੍ਹਾਂ ਦੇ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਇਸ ਨਾਲ ਸਮਾਜ ’ਚ ਕੀ ਸੰਦੇਸ਼ (ਸੁਨੇਹਾ) ਜਾਵੇਗਾ। ਉਨ੍ਹਾਂ ਨੇ ਕਿਹਾ ‘ਮੈਂ ਜੈਪੁਰ ’ਚ ਇਕ ਪ੍ਰੋਗਰਾਮ ’ਚ ਸੀ ਅਤੇ ਜਦੋਂ ਮੈਂ ਜਹਾਜ ’ਚ ਬੈਠਿਆ ਸੀ ਤਾਂ ਮੇਰੇ ਨਾਲ ਇਕ ਭੈਣ ਜੀ ਬੈਠੀ ਸੀ। ਮੈਂ ਜਦੋਂ ਉਸ ਵੱਲ ਵੇਖਿਆ ਤਾਂ ਹੇਠਾ ਗਮਬੂਟ ਸੀ। ਜਦੋਂ ਹੋਰ ਉੱਪਰ ਵੇਖਿਆ ਤਾਂ ਗੋਡੇ ਫਟੇ ਸਨ। ਉਸ ਦੇ ਨਾਲ ਦੋ ਬੱਚੇ ਵੀ ਸਨ। ਉਸ ਮਹਿਲਾ ਨੇ ਮੈਨੂੰ ਦੱਸਿਆ ਕਿ ਉਹ ਇਕ ਐੱਨ. ਜੀ. ਓ. ਚਲਾਉਂਦੀ ਹੈ। ਮੈਂ ਕਿਹਾ ਕਿ ਸਮਾਜ ਦੇ ਵਿਚ ਗੋਡੇ ਫਟੇ ਦਿਖਦੇ ਹਨ, ਬੱਚਿਆਂ ਨਾਲ ਹਨ, ਕੀ ਸੰਸਕਾਰ ਹੈ ਇਹ?’

ਨੋਟ - ਅਮਿਤਾਭ ਬੱਚਨ ਦੀ ਦੋਹਤੀ ਵਲੋਂ ਉੱਤਰਾਖੰਡ ਦੇ ਸੀ. ਐਮ. ਤੀਰਥ ਸਿੰਘ ਰਾਵਤ ਨੂੰ ਦਿੱਤੇ ਜਵਾਬ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।  


sunita

Content Editor

Related News