'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਨੱਟੂ ਕਾਕਾ ਦਾ 77 ਸਾਲ ਦੀ ਉਮਰ 'ਚ ਹੋਇਆ ਦਿਹਾਂਤ

10/03/2021 9:32:29 PM

ਨਵੀਂ ਦਿੱਲੀ-ਦਿੱਗਜ ਅਭਿਨੇਤਾ ਘਨਸ਼ਿਆਸ ਨਾਇਕ ਹੁਣ ਸਾਡੇ 'ਚ ਨਹੀਂ ਰਹੇ ਹਨ। 77 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਟੀ.ਵੀ. ਦੇ ਪ੍ਰਸਿੱਧ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਤੋਂ ਨੱਟੂ ਕਾਕਾ ਵਜੋਂ ਰੂਪ 'ਚ ਲੋਕਪ੍ਰਸਿੱਧ ਹੋਏ ਘਨਸ਼ਿਆਮ ਨਾਇਕ ਪਿਛਲੇ ਕਾਫੀ ਦਿਨਾਂ ਤੋਂ ਬੀਮਾਰੀ ਚੱਲ ਰਹੇ ਸਨ। ਸੈਲੀਬ੍ਰੇਟੀ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਇਸ ਗੱਲ ਦੀ ਜਾਣਕਾਰੀ ਇਕ ਟਵੀਟ ਰਾਹੀਂ ਦਿੱਤੀ ਹੈ। ਦੱਸ ਦੇਈਏ ਕਿ ਘਨਸ਼ਿਆਮ ਨਾਇਕ ਪਿਛਲੇ ਕਾਫੀ ਦਿਨਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਉਨ੍ਹਾਂ ਦੇ ਗਲੀ ਦੀ ਸਰਜਰੀ ਹੋਈ ਸੀ ਅਤੇ ਇਸ ਕਾਰਨ ਉਹ ਸ਼ੂਟਿੰਗ ਤੋਂ ਵੀ ਦੂਰ ਹੋ ਗਏ ਸਨ।

ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ

ਹਾਲ ਹੀ 'ਚ ਉਨ੍ਹਾਂ ਨੇ ਆਪਣੀ ਬੀਮਾਰੀ ਦੇ ਬਾਰੇ 'ਚ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਗਲੇ 'ਚੋਂ ਅੱਠ ਗੰਢਾਂ ਕੱਢੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਨ੍ਹੀਆਂ ਗੰਢਾਂ ਕਿਵੇਂ ਬਣ ਗਈਆਂ ਸਨ। ਇਨ੍ਹਾਂ ਗੰਢਾਂ ਨੂੰ ਸਰਜਰੀ ਰਾਹੀਂ ਕੱਢਿਆ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੀ ਸਰਜਰੀ ਚਾਰ ਘੰਟੇ ਚੱਲੀ ਸੀ।

ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ, 1 ਜ਼ਖਮੀ

ਧਨਸ਼ਿਆਮ ਦੇ ਬੇਟੇ ਵਿਕਾਸ ਨੇ ਵੀ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਪਿਛਲੇ ਸਾਲ ਸਤੰਬਰ 'ਚ ਗਲੇ ਦੀ ਸਰਜਰੀ ਹੋਈ ਸੀ ਜਿਸ 'ਚ ਉਨ੍ਹਾਂ ਦੀਆਂ 8 ਗੰਢਾਂ ਕੱਢੀਆਂ ਗਈਆਂ ਸਨ। ਇਸ ਤੋਂ ਬਾਅਦ ਜਦ ਇਸ ਸਾਲ ਅਪ੍ਰੈਲ 'ਚ ਉਨ੍ਹਾਂ ਦੇ ਪਿਤਾ ਦੇ ਗਲੇ ਦੀ ਪਾਜਿਟ੍ਰਾਨ ਐਮਿਸ਼ਨ ਟੋਮੋਗ੍ਰਾਫੀ ਸਕੈਨਿੰਗ ਕਰਵਾਈ ਗਈ ਸੀ ਤਾਂ ਉਸ 'ਚ ਕੁਝ ਸਪਾਟਸ ਨਜ਼ਰ ਆਏ ਸਨ। ਉਨ੍ਹਾਂ ਨੇ ਅੱਗੇ ਦੱਸਿਆ ਸੀ ਕਿ ਜਦ ਉਨ੍ਹਾਂ ਦੇ ਪਿਤਾ ਦੇ ਗਲੇ 'ਚ ਕੁਝ ਸਪਾਟਸ ਨਜ਼ਰ ਆਏ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਸੀ ਫਿਰ ਵੀ ਉਨ੍ਹਾਂ ਦੀ ਕੀਮੋਥੈਰੇਪੀ ਕੀਤੀ ਗਈ ਸੀ।

ਇਹ ਵੀ ਪੜ੍ਹੋ : ਅਮਰੀਕਾ 'ਚ ਲੱਖਾਂ ਨਸ਼ੀਲੀਆਂ ਗੋਲੀਆਂ ਜ਼ਬਤ ਹੋਣ ਦੇ ਨਾਲ ਹੋਈਆਂ 800 ਤੋਂ ਵੱਧ ਗ੍ਰਿਫਤਾਰੀਆਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar