ਨੈਸ਼ਨਲ ਫਿਲਮ ਐਵਾਰਡ : ਵਹੀਦਾ ਰਹਿਮਾਨ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ

10/18/2023 11:39:04 AM

ਨਵੀਂ ਦਿੱਲੀ (ਭਾਸ਼ਾ) - ਉੱਘੀ ਅਦਾਕਾਰਾ ਵਹੀਦਾ ਰਹਿਮਾਨ ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤੀ ਸਿਨੇਮਾ ਜਗਤ ਦੇ ਸਰਵਉੱਚ ਪੁਰਸਕਾਰ ਦਾਦਾ ਸਾਹਿਬ ਫਾਲਕੇ ਨਾਲ ਸਨਮਾਨਿਤ ਕੀਤਾ। ਭਾਰਤੀ ਸਿਨੇਮਾ ਦਾ ਇਹ ਸਰਵਉੱਚ ਐਵਾਰਡ ਪ੍ਰਾਪਤ ਕਰਨ ਵਾਲੀ ਉਹ 8ਵੀਂ ਮਹਿਲਾ ਕਲਾਕਾਰ ਹੈ।

ਇੱਥੋਂ ਦੇ ਵਿਗਿਆਨ ਭਵਨ ’ਚ ਆਯੋਜਿਤ 69ਵੇਂ ਰਾਸ਼ਟਰੀ ਫਿਲਮ ਐਵਾਰਡ ਸਮਾਰੋਹ ’ਚ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਰਹਿਮਾਨ (85) ਨੇ ਇਸ ਨੂੰ ਆਪਣੇ ‘ਪਿਆਰੇ ਫਿਲਮ ਜਗਤ’ ਅਤੇ ਇਸ ਦੇ ਵੱਖ-ਵੱਖ ਵਿਭਾਗਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਕਿਹਾ, ‘‘ਮੈਂ ਬਹੁਤ ਸਨਮਾਨਿਤ ਅਤੇ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ ਪਰ ਅੱਜ ਮੈਂ ਜੋ ਕੁਝ ਵੀ ਹਾਸਲ ਕੀਤਾ ਹੈ, ਉਹ ਮੇਰੀ ਪਿਆਰੀ ਫਿਲਮ ਇੰਡਸਟਰੀ ਦੀ ਵਜ੍ਹਾ ਨਾਲ ਹੈ।’’

ਇਸ ਦੌਰਾਨ ਫਿਲਮ ‘ਪੁਸ਼ਪਾ’ ਲਈ ਅੱਲੂ ਅਰਜੁਨ ਨੂੰ ਬੈਸਟ ਐਕਟਰ, ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਅਤੇ ਕ੍ਰਿਤੀ ਸੇਨਨ ਨੂੰ ‘ਮਿਮੀ’ ਲਈ ਬੈਸਟ ਐਕਟਰੈੱਸ ਦਾ ਐਵਾਰਡ ਦਿੱਤਾ ਗਿਆ ਹੈ।

ਬੈਸਟ ਐਕਟਰ : ਅੱਲੂ ਅਰਜੁਨ (ਪੁਸ਼ਪਾ)

ਬੈਸਟ ਐਕਟਰੈੱਸ : ਆਲੀਆ (ਗੰਗੂਬਾਈ ਕਾਠੀਆਵਾੜੀ), ਕ੍ਰਿਤੀ (ਮਿਮੀ)

ਬੈਸਟ ਹਿੰਦੀ ਫੀਚਰ ਫਿਲਮ : ਰਾਕੇਟਰੀ - ਦਿ ਨੰਬੀ ਇਫੈਕਟ

ਨਰਗਿਸ ਦੱਤ ਐਵਾਰਡ : ਦਿ ਕਸ਼ਮੀਰ ਫਾਈਲਜ਼

ਬੈਸਟ ਐਂਟਰਟੇਨਰ ਪਾਪੂਲਰ ਫਿਲਮ : ਆਰ. ਆਰ. ਆਰ.

ਬੈਸਟ ਸਪੋਰਟਿੰਗ ਐਕਟਰੈੱਸ : ਪੱਲਵੀ ਜੋਸ਼ੀ (ਦਿ ਕਸ਼ਮੀਰ ਫਾਈਲਜ਼)

ਬੈਸਟ ਸਪੋਰਟਿੰਗ ਐਕਟਰ : ਪੰਕਜ ਤ੍ਰਿਪਾਠੀ (ਮਿਮੀ)

ਬੈਸਟ ਡਾਇਰੈਕਸ਼ਨ : ਨਿਖਿਲ ਮਹਾਜਨ (ਮਰਾਠੀ ਫਿਲਮ ਗੋਦਾਵਰੀ)

ਸਪੈਸ਼ਲ ਜਿਊਰੀ ਐਵਾਰਡ : ਸ਼ੇਰਸ਼ਾਹ

ਬੈਸਟ ਮਿਊਜ਼ਿਕ ਡਾਇਰੈਕਸ਼ਨ : ਡੀ. ਐੱਸ. ਪੀ. (ਪੁਸ਼ਪਾ ਅਤੇ ਆਰ. ਆਰ. ਆਰ.)

ਬੈਸਟ ਕਾਸਟਿਊਮ ਡਿਜ਼ਾਈਨਰ : ਸਰਦਾਰ ਊਧਮ ਸਿੰਘ

ਬੈਸਟ ਮੇਲ ਪਲੇਬੈਕ ਸਿੰਗਰ : ਕਾਲ ਭੈਰਵ

ਬੈਸਟ ਫੀਮੇਲ ਪਲੇਬੈਕ ਸਿੰਗਰ : ਸ਼੍ਰੇਆ ਘੋਸ਼ਾਲ


 

sunita

This news is Content Editor sunita