ਨਰੇਸ਼ ਕਥੂਰੀਆ ਨੇ ‘ਡਰੀਮ ਗਰਲ 2’ ਫ਼ਿਲਮ ਦੀ ਟੀਮ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

08/03/2023 5:46:05 PM

ਐਂਟਰਟੇਨਮੈਂਟ ਡੈਸਕ– ਨਰੇਸ਼ ਕਥੂਰੀਆ ਮਸ਼ਹੂਰ ਪੰਜਾਬੀ ਫ਼ਿਲਮ ਰਾਈਟਰ ਹਨ। ਨਰੇਸ਼ ਕਥੂਰੀਆ ਨੇ ‘ਕੈਰੀ ਆਨ ਜੱਟਾ 3’, ‘ਹਨੀਮੂਨ’, ‘ਯਾਰ ਮੇਰਾ ਤਿਤਲੀਆਂ ਵਰਗਾ’, ‘ਉੜਾ ਐੜਾ’, ‘ਵੇਖ ਬਰਾਤਾਂ ਚੱਲੀਆਂ’ ਤੇ ‘ਮਿਸਟਰ ਐਂਡ ਮਿਸਿਜ਼ 420’ ਵਰਗੀਆਂ ਫ਼ਿਲਮਾਂ ਲਿਖੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਇਹ ਗਾਇਕਾ ਨਿਕਲੀ 'ਚਿੱਟੇ' ਦੀ ਸਪਲਾਇਰ, 2 ਸਾਥੀਆਂ ਸਣੇ ਗ੍ਰਿਫ਼ਤਾਰ

ਹਾਲਾਂਕਿ ਉਨ੍ਹਾਂ ਵਲੋਂ ਬਾਲੀਵੁੱਡ ਫ਼ਿਲਮ ‘ਡਰੀਮ ਗਰਲ 2’ ਦੀ ਟੀਮ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਦਰਅਸਲ ਇਹ ਨੋਟਿਸ ਨਰੇਸ਼ ਕਥੂਰੀਆ ਨੂੰ ਟਰੇਲਰ ’ਚ ਕ੍ਰੈਡਿਟ ਨਾ ਦੇਣ ਦੇ ਚਲਦਿਆਂ ਭੇਜਿਆ ਗਿਆ ਹੈ।

ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਤੇ ਰਾਜ ਸ਼ਾਨਡਿਲਿਆ ਵਲੋਂ ਲਿਖੀ ਗਈ ਹੈ। ਇਸ ਦਾ ਸਕ੍ਰੀਨਪਲੇਅ ਨਰੇਸ਼ ਕਥੂਰੀਆ, ਰਾਜ ਸ਼ਾਨਡਿਲਿਆ ਤੇ ਜਯ ਬਸੰਤੂ ਵਲੋਂ ਲਿਖਿਆ ਗਿਆ ਹੈ ਤੇ ਨਰੇਸ਼ ਕਥੂਰੀਆ ਨੂੰ ਇਸ ਦਾ ਪੂਰੇ ਟਰੇਲਰ ’ਚ ਕਿਤੇ ਵੀ ਕ੍ਰੈਡਿਟ ਨਹੀਂ ਦਿੱਤਾ ਗਿਆ ਹੈ ਤੇ ਨਾ ਹੀ ਟਰੇਲਰ ਦੀ ਡਿਸਕ੍ਰਿਪਸ਼ਨ ’ਚ ਨਰੇਸ਼ ਕਥੂਰੀਆ ਦਾ ਨਾਂ ਹੈ।

ਟਰੇਲਰ ਦੇ ਅਖੀਰ ’ਚ ਸਟੋਰੀ ਤੇ ਸਕ੍ਰੀਨਪਲੇਅ ਦਾ ਕ੍ਰੈਡਿਟ ਜ਼ਰੂਰ ਨਰੇਸ਼ ਕਥੂਰੀਆ ਨੂੰ ਦਿੱਤਾ ਗਿਆ ਹੈ ਪਰ ਫ਼ਿਲਮ ਦੇ ਲੇਖਕ ਵਜੋਂ ਰਾਜ ਸ਼ਾਨਡਿਲਿਆ ਦਾ ਨਾਂ ਹੀ ਵੱਡਾ-ਵੱਡਾ ਚਮਕ ਰਿਹਾ ਹੈ, ਜੋ ਫ਼ਿਲਮ ਦੇ ਡਾਇਰੈਕਟਰ ਵੀ ਹਨ।

ਨਰੇਸ਼ ਕਥੂਰਆ ਨੇ ਨੋਟਿਸ ’ਚ ਫ਼ਿਲਮ ਦੀ ਟੀਮ ਨਾਲ ਕੀਤੀ ਗੱਲਬਾਤ ਦੇ ਸਕ੍ਰੀਨਸ਼ਾਟਸ ਵੀ ਸਾਂਝੇ ਕੀਤੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਰੇਸ਼ ਕਥੂਰੀਆ ਦੇ ਇਸ ਕਾਨੂੰਨੀ ਨੋਟਿਸ ਦਾ ਫ਼ਿਲਮ ਦੀ ਟੀਮ ਵਲੋਂ ਕੀ ਜਵਾਬ ਦਿੱਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh