ਪਿਆਰ ਅਤੇ ਜਨੂੰਨ ਨਾਲ ਭਰੀ ਕਹਾਣੀ ''ਨਮਸਤੇ ਇੰਗਲੈਂਡ''

10/18/2018 9:13:41 AM

ਪੂਰੀ ਦੁਨੀਆ ਇਕ ਹੀ ਚੀਜ਼ 'ਤੇ ਕਾਇਮ ਹੈ, ਉਹ ਹੈ ਪਿਆਰ। ਰਿਸ਼ਤੇ 'ਚ ਮੁਹੱਬਤ ਦੇ ਇਸੇ ਅਹਿਸਾਸ ਨੂੰ ਦਿਖਾਉਣ ਲਈ ਤਿਆਰ ਹੈ ਫਿਲਮ 'ਨਮਸਤੇ ਇੰਗਲੈਂਡ'। 'ਇਸ਼ਕਜ਼ਾਦੇ' ਤੋਂ 6 ਸਾਲ ਬਾਅਦ ਪਰਦੇ 'ਤੇ ਵਾਪਸੀ ਕਰ ਰਹੀ ਅਰਜੁਨ-ਪਰੀਣੀਤੀ ਦੀ ਜੋੜੀ ਨੂੰ ਦੇਖ ਕੇ ਦਰਸ਼ਕ ਕਾਫੀ ਪ੍ਰਭਾਵਿਤ ਹਨ। ਫਿਲਮ ਦੀ ਕਹਾਣੀ ਪਰਮ ਅਤੇ ਜਸਮੀਤ ਦੀ ਹੈ। ਦਿਲਫੇਕ ਪਰਮ ਗਰਲਫ੍ਰੈਂਡ ਦੇ ਚੱਕਰ 'ਚ ਭਾਰਤ ਆਉਂਦਾ ਹੈ, ਇਥੇ ਉਸ ਦੀ ਮੁਲਾਕਾਤ ਛੋਟੇ ਸ਼ਹਿਰ ਦੀ ਜਸਮੀਤ ਨਾਲ ਹੋ ਜਾਂਦੀ ਹੈ। ਦੋਹਾਂ 'ਚ ਪਿਆਰ ਹੁੰਦਾ ਹੈ ਅਤੇ ਫਿਰ ਤਰ੍ਹਾਂ-ਤਰ੍ਹਾਂ ਦੀਆਂ ਰੁਕਾਵਟਾਂ। ਫਿਲਮ 'ਚ ਅਰਜੁਨ ਅਤੇ ਪਰਿਣੀਤੀ ਤੋਂ ਇਲਾਵਾ ਅਮਿਤ ਸਿਆਲ ਦੀ ਵੀ ਅਹਿਮ ਭੂਮਿਕਾ ਹੈ। 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨੂੰ ਵਿਪੁਲ ਅਮਰੂਤਲ ਸ਼ਾਹ ਨੇ ਡਾਇਰੈਕਟ ਕੀਤਾ ਹੈ। ਫਿਲਮ ਪ੍ਰਮੋਸ਼ਨ ਲਈ ਨਵੋਦਿਆ ਟਾਈਮਸ/ਜਗ ਬਾਣੀ ਦੇ ਦਫਤਰ ਪਹੁੰਚੇ ਅਰਜੁਨ ਅਤੇ ਪਰਿਣੀਤੀ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ ਮੁੱਖ ਅੰਸ਼...


ਸਿਨੇਮਾ ਅਤੇ ਅਸਲ ਜ਼ਿੰਦਗੀ 'ਚ ਫਰਕ : ਅਰਜੁਨ
ਜਦੋਂ ਅਸੀਂ ਸਿਨੇਮਾ 'ਚ ਰੋਮਾਂਸ ਦਿਖਾਉਂਦੇ ਹਾਂ ਕਿ ਕਿਵੇਂ ਪਿਆਰ 'ਚ ਹੱਦਾਂ ਨੂੰ ਪਾਰ ਕੀਤਾ ਜਾਂਦਾ ਹੈ। ਦਰਅਸਲ ਇਹ ਸਿਰਫ ਇਕ ਸੋਚ ਅਤੇ ਸੁਪਨਿਆਂ ਦੀ ਦੁਨੀਆ ਹੁੰਦੀ ਹੈ, ਅਸਲ ਜ਼ਿੰਦਗੀ 'ਚ ਅਜਿਹਾ ਨਹੀਂ ਹੁੰਦਾ। ਸਾਡੇ ਭਾਰਤੀਆਂ ਦੀ ਸੰਸਕ੍ਰਿਤੀ ਅਜਿਹੀ ਹੈ, ਜਿਸ 'ਚ ਸ਼ੁਰੂ ਤੋਂ ਹੀ ਲੜਕੀਆਂ ਨੂੰ ਕਿਹਾ ਜਾਂਦਾ ਹੈ ਕਿ ਤੈਨੂੰ ਪ੍ਰਫੈਕਟ ਹਸਬੈਂਡ ਮਿਲੇ। ਲੜਕੀਆਂ ਦੀਆਂ ਅੱਖਾਂ 'ਚ ਹਮੇਸ਼ਾ ਇਹੀ ਸੁਪਨਾ ਹੁੰਦਾ ਹੈ ਕਿ ਮੇਰਾ ਪਤੀ ਮੈਨੂੰ ਪਾਗਲਾਂ ਵਾਂਗ ਪਿਆਰ ਕਰੇ।


ਸ਼ਿੱਦਤ ਨਾਲ ਕਰਾਂਗਾ ਪਿਆਰ
ਜਦੋਂ ਅਰਜੁਨ ਤੋਂ ਪੁੱਛਿਆ ਗਿਆ ਕਿ ਉਹ ਕਿਹੋ ਜਿਹੀ ਜੀਵਨ ਸਾਥਣ ਚਾਹੁੰਦੇ ਹਨ? ਇਸ 'ਤੇ ਉਨ੍ਹਾਂ ਕਿਹਾ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੈਂ ਬਹੁਤ ਇਮੋਸ਼ਨਲ ਇਨਸਾਨ ਹਾਂ। ਮੈਂ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਹਾਂ, ਅੰਦਰੋਂ ਬਿਲਕੁਲ ਉਲਟ ਹਾਂ। ਮੈਂ ਜਿਸ ਨਾਲ ਵੀ ਪਿਆਰ ਕਰਾਂਗਾ ਸ਼ਿੱਦਤ ਨਾਲ ਕਰਾਂਗਾ। ਮੈਂ ਅੱਜ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਰਿਸ਼ਤੇ ਨਿਭਾਉਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਪਿਆਰ ਕਰਨਾ।


#Metoo ਦਾ ਜ਼ਹਿਰ ਬਾਹਰ ਨਿਕਲਣ ਦਿਓ ਤੁਸੀਂ ਖੁਦ ਦੇਖੋ
#metoo ਤਾਂ ਘਰ-ਘਰ 'ਚ ਹੈ ਪਰ ਹਾਈਲਾਈਟ ਸਿਰਫ ਬਾਲੀਵੁੱਡ ਇੰਡਸਟਰੀ ਨੂੰ ਹੀ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਇੰਨੀ ਹਿੰਮਤ ਕਰਕੇ ਔਰਤਾਂ ਬੋਲ ਰਹੀਆਂ ਹਨ, ਉਹ ਆਪਣੇ ਅੰਦਰ ਦਾ ਜ਼ਹਿਰ ਕੱਢ ਰਹੀਆਂ ਹਨ, ਹਾਲੇ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ। ਜਦੋਂ ਉਨ੍ਹਾਂ ਦਾ ਜ਼ਹਿਰ ਬਾਹਰ ਨਿਕਲ ਜਾਵੇਗਾ ਉਦੋਂ ਦਵਾਈ ਦੇਣ ਦਾ ਸਮਾਂ ਆਵੇਗਾ। ਇਸ ਤਰ੍ਹਾਂ ਦੇ ਮੁੱਦਿਆਂ 'ਤੇ ਇਕਦਮ ਨਤੀਜਾ ਨਹੀਂ ਕੱਢਦੇ। ਇਹ ਬਹੁਤ ਹੀ ਸੈਂਸੇਟਿਵ ਮੁੱਦਾ ਹੈ। ਪਹਿਲਾਂ ਸੁਣੋ, ਪਰਖੋ ਅਤੇ ਫਿਰ ਜਾਂਚੋ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੋ ਵੀ ਲੋਕ ਇਸ 'ਚ ਸ਼ਾਮਲ ਹਨ, ਉਹ ਇਸ ਸਮੇਂ ਕਿਸੇ ਕੋਨੇ 'ਚ ਲੁਕੇ ਬੈਠੇ ਹੋਣਗੇ ਅਤੇ ਅੱਗੇ ਤੋਂ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਡਰਨਗੇ। ਇਹੀ ਸਾਡੇ ਲਈ ਬਹੁਤ ਵੱਡਾ ਬਦਲਾਅ ਹੈ। ਇਸੇ ਤੋਂ ਸਮਝੋ ਕਿ ਅਸੀਂ ਕੁਝ ਹਾਸਲ ਕੀਤਾ ਹੈ।


ਅਸਲ ਜ਼ਿੰਦਗੀ 'ਚ ਜਸਮੀਤ ਵਰਗੀ ਨਹੀਂ ਹਾਂ : ਪਰਿਣੀਤੀ
ਇਸ ਫਿਲਮ 'ਚ ਮੈਂ ਜਸਮੀਤ ਦੇ ਕਿਰਦਾਰ 'ਚ ਹਾਂ। ਜਸਮੀਤ ਆਪਣੇ ਸੁਪਨਿਆਂ ਨੂੰ ਲੈ ਕੇ ਥੋੜ੍ਹੀ ਮਤਲਬੀ ਅਤੇ ਜ਼ਿੱਦੀ ਹੈ। ਮੈਂ ਅਸਲ ਜ਼ਿੰਦਗੀ 'ਚ ਜਸਮੀਤ ਵਰਗੀ ਬਿਲਕੁਲ ਨਹੀਂ ਹਾਂ ਪਰ ਹਾਂ ਮੈਂ ਜਸਮੀਤ ਵਰਗੀ ਸੋਚ ਜ਼ਰੂਰ ਰੱਖਦੀ ਹਾਂ। ਉਹ ਛੋਟੋ ਸ਼ਹਿਰ ਤੋਂ ਨਿਕਲ ਕੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਹੈ।


ਸਾਨੀਆ ਦੀ ਬਾਇਓਪਿਕ ਕਰਨਾ ਚਾਹੁੰਦੀ ਹਾਂ
ਮੈਨੂੰ ਮੌਕਾ ਮਿਲੇਗਾ ਤਾਂ ਮੈਂ ਸਾਨੀਆ ਮਿਰਜ਼ਾ ਦੀ ਬਾਇਓਪਿਕ 'ਚ ਕੰਮ ਕਰਨਾ ਚਾਹਾਂਗੀ। ਮੈਂ ਸਾਨੀਆ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਅਤੇ ਖਾਸ ਗੱਲ ਇਹ ਹੈ ਕਿ ਮੈਂ ਸਪੋਰਟਸ ਨੂੰ ਬਹੁਤ ਪਸੰਦ ਕਰਦੀ ਹਾਂ। ਮੈਂ ਕਿਸੇ ਫਿਲਮ 'ਚ ਐਕਸ਼ਨ ਵੀ ਕਰਨਾ ਚਾਹੁੰਦੀ ਹਾਂ।


ਪੂਰੀ ਦੁਨੀਆ 'ਚ ਹੈ #metoo
ਭਾਰਤ 'ਚ ਸਟ੍ਰੋਂਗ ਵੂਮੈਨ ਦਾ ਮਤਲਬ ਤੇਜ਼ ਅਤੇ ਲੜਾਈ ਝਗੜਾ ਕਰਨ ਵਾਲੀ ਲੜਕੀ ਹੁੰਦੀ ਹੈ। ਉਥੇ #metoo ਨੂੰ ਲੈ ਕੇ ਹਰ ਥਾਂ ਬਾਲੀਵੁੱਡ ਦਾ ਰੌਲਾ ਪਿਆ ਹੋਇਆ ਹੈ ਪਰ #metoo ਵਾਲੀ ਗੱਲ ਤਾਂ ਪੂਰੀ ਦੁਨੀਆ 'ਚ ਹੈ। ਇਹ ਗੰਭੀਰ ਮਾਮਲਾ ਹੈ, ਅਜਿਹਾ ਰੌਲਾ ਪਾਉਣ ਨਾਲ ਕੁਝ ਨਹੀਂ ਹੋਵੇਗਾ। ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ