8 ਸਾਲ ਬਾਅਦ ਪਿਤਾ ਬਣੇ ‘ਇਸ਼ਕਬਾਜ਼’ ਫੇਮ ਨਕੁਲ ਮਹਿਤਾ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਖ਼ੁਸ਼ੀ

02/06/2021 3:56:40 PM

ਮੁੰਬਈ : ਸਪੁਰਹਿੱਟ ਸ਼ੋਅ ‘ਇਸ਼ਕਬਾਜ਼’ ’ਚ ਨਜ਼ਰ ਆ ਚੁੱਕੇ ਨਕੁਲ ਮਹਿਤਾ ਦੇ ਘਰ ਖ਼ੁਸ਼ੀਆਂ ਦੇ ਦਸਤਕ ਦੇ ਦਿੱਤੀ ਹੈ। ਨਕੁਲ ਮਹਿਤਾ ਦੀ ਪਤਨੀ ਜਾਨਕੀ ਪਾਰੇਖ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਨਕੁਲ ਮਹਿਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਪਿਤਾ ਬਣਨ ਦੀ ਖ਼ਬਰ ਮਿਲਣ ਦੇ ਬਾਅਦ ਤੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਧਾਈਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ: ਵਿਗਿਆਪਨ ਕੰਪਨੀਆਂ ਨੇ ਕੰਗਨਾ ਰਣੌਤ ਨਾਲ ਖ਼ਤਮ ਕੀਤੇ ਕੰਟਰੈਕਟ, ਕੰਗਨਾ ਨੇ ਦਿੱਤੀ ਇਹ ਪ੍ਰਤੀਕਿਰਿਆ

ਨਕੁਲ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦਾ, ਉਨ੍ਹਾਂ ਦੇ ਪੁੱਤਰ ਦਾ ਅਤੇ ਪਤਨੀ ਦਾ ਹੱਥ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦੇ ਨਾਲ ਹੀ ਅਦਾਕਾਰ ਨੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਦੇ ਘਰ 3 ਫਰਵਰੀ ਨੂੰ ਪੁੱਤਰ ਨੇ ਜਨਮ ਲਿਆ ਹੈ।

ਇਹ ਵੀ ਪੜ੍ਹੋ: ਰਿਹਾਨਾ ਦੇ ਬਾਅਦ ਹੁਣ ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਕੀਤੀ ਕਿਸਾਨਾਂ ਦੀ ਹਿਮਾਇਤ

ਦੱਸ ਦੇਈਏ ਕਿ ਨਕੁਲ ਮਹਿਤਾ ਨੇ ਨਵੰਬਰ 2020 ਵਿਚ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਜਲਦ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਵਿਆਹ ਦੇ 8 ਸਾਲ ਬਾਅਦ ਨਕੁਲ ਅਤੇ ਜਾਨਕੀ ਮਾਤਾ-ਪਿਤਾ ਬਣੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਲੈ ਕੇ ਨਸੀਰੂਦੀਨ ਸ਼ਾਹ ਨੇ ਘੇਰੀਆਂ ਖ਼ਾਮੋਸ਼ ਹਸਤੀਆਂ, ਜੈਜੀ ਬੀ ਬੋਲੇ- ‘ਇਹ ਹੁੰਦਾ ਮਰਦ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

cherry

This news is Content Editor cherry