ਨਛੱਤਰ ਗਿੱਲ ਦੇ ਗੀਤ ‘ਆਕੜ ਤੇਰੀ ਭੰਨਕੇ ਦਿੱਲੀਏ’ ਨੂੰ ਕਿਸਾਨਾਂ ਨੇ ਕੀਤਾ ਪ੍ਰਵਾਨ (ਵੀਡੀਓ)

12/21/2020 7:09:24 PM

ਜਲੰਧਰ (ਸੋਮ)- ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਸੁਰੀਲੇ ਫਨਕਾਰ ਨਛੱਤਰ ਗਿੱਲ ਵਲੋਂ ਕਿਸਾਨਾਂ ਦੇ ਹੌਸਲੇ ਬੁਲੰਦ ਕਰਦਾ ਗੀਤ ‘ਆਕੜ ਤੇਰੀ ਭੰਨਕੇ ਦਿੱਲੀਏ’ ਕਿਸਾਨੀ ਸੰਘਰਸ਼ ਮੋਰਚੇ ਨੂੰ ਮੁੱਖ ਰੱਖ ਕੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਸੰਘਰਸ਼ ’ਚ ਸ਼ਾਮਲ ਕਿਸਾਨਾ ਨੇ ਪ੍ਰਵਾਨ ਕੀਤਾ ਹੈ।

ਜਾਣਕਾਰੀ ਦਿੰਦਿਆਂ ਗੀਤਕਾਰ ਦੀਪ ਅਲਾਚੌਰੀਆ ਨੇ ਦੱਸਿਆ ਕਿ ਇਸ ਗੀਤ ਨੂੰ ਉਨ੍ਹਾਂ ਖੁਦ ਲਿਖਿਆ ਹੈ ਤੇ ਸੰਗੀਤ ਜੱਸੀ ਬ੍ਰੋਜ਼ ਵਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਜੇ. ਸੀ. ਧਨੋਆ ਤੇ ਸੈਂਡੀ ਰੱਤੂ ਵਲੋਂ ਸਾਝੇ ਤੌਰ ’ਤੇ ਤਿਆਰ ਕੀਤੀ ਗਈ ਹੈ।

ਇਸ ਗੀਤ ਦੇ ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ ਤੇ ਕੁਲਜੀਤ ਸਿੰਘ ਖਾਲਸਾ ਸਤਰੰਗ ਐਂਟਰਟੇਨਰਜ਼ ਵਲੋਂ ਇਹ ਗੀਤ ਦੁਨੀਆ ਭਰ ’ਚ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਗੀਤ ਵਪਾਰਕ ਪੱਖ ਤੋਂ ਨਹੀਂ, ਸਗੋਂ ਕਿਸਾਨੀ ਸੰਘਰਸ਼ ’ਚ ਆਪਣਾ ਹਿੱਸਾ ਪਾਉਣ ਲਈ ਤਿਆਰ ਕੀਤਾ ਗਿਆ ਹੈ।

ਨੋਟ– ਨਛੱਤਰ ਗਿੱਲ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh