''ਨਾਗਿਨ'' ਦਾ ਇਹ ਬਿਕਨੀ ਲੁੱਕ ਤੁਸੀਂ ਪਹਿਲੇ ਨਹੀਂ ਦੇਖਿਆ ਹੋਵੇਗਾ (Watch Pics)
Tuesday, Feb 23, 2016 - 05:29 PM (IST)

ਮੁੰਬਈ- ਇਨ੍ਹੀਂ ਦਿਨੀਂ ਟੀ. ਵੀ. ਇੰਡਸਟ੍ਰੀ ''ਚ ''ਨਾਗਿਨ'' ਪ੍ਰੋਗਰਾਮ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਨੂੰ ਪ੍ਰੋਗਰਾਮ ਦੀ ਸਟੋਰੀ ਲਾਈਨ ਤਾਂ ਪਸੰਦ ਹੈ , ਨਾਲ ਹੀ ਇਸ ਪ੍ਰੋਗਰਾਮ ''ਚ ਖਾਸ ਹੈ ਨਾਗਿਨ। ''ਨਾਗਿਨ'' ਦਾ ਕਿਰਦਾਰ ਅਦਾ ਕਰਨ ਵਾਲੀ ਅਦਾਕਾਰਾ ਮੌਨੀ ਰਾਏ ਦੀ ਖੂਬਸੂਰਤੀ ਦੇ ਵੀ ਖੂਬ ਚਰਚੇ ਹਨ। ਪ੍ਰੋਗਰਾਮ ''ਚ ਅਕਸਰ ਟ੍ਰੈਡੀਸ਼ਨਲ ਅੰਦਾਜ਼ ''ਚ ਨਜ਼ਰ ਆਉਣ ਵਾਲੀ ਮੌਨੀ ਰਾਏ ਅਸਲ ਜ਼ਿੰਦਗੀ ''ਚ ਬਹੁਤ ਕੂਲ ਅਤੇ ਸਟਾਈਲਿਸ਼ ਹੈ। ਇੰਸਟਾਗ੍ਰਾਮ ''ਤੇ ਮੌਨੀ ਨੇ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਮੌਨੀ ਰਾਏ ਨੇ ਇੰਸਟਾਗ੍ਰਾਮ ''ਤੇ ਆਪਣੀ ਦੋਸਤ ਨਾਲ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ''ਚ ਮੌਨੀ ਬਿਕਨੀ ਪਹਿਣੇ ਹੋਏ ਸੈਲਫੀ ਕਲਿੱਕ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ''ਤੇ ਉਨ੍ਹਾਂ ਦੇ ਕਈ ਚਾਹੁਣ ਵਾਲਿਆਂ ਨੇ ਉਨ੍ਹਾਂ ਦੀ ਇਸ ਲੁੱਕ ਦੀ ਤਾਰੀਫ ਕਰਦੇ ਹੋਏ ਇਸ ਤਰ੍ਹਾਂ ਦੀਆਂ ਕਈ ਹੋਰ ਤਸਵੀਰਾਂ ਪੋਸਟ ਕਰਨ ਦੀ ਗੁਜਾਰਿਸ਼ ਕੀਤੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਮੌਨੀ ਨੇ ''ਫਿਤੂਰ'' ਦੇ ਇਕ ਗੀਤ ਦੇ ਕੁਝ ਅਲਫਾਜ਼ ਲਿਖੇ ਹਨ,''''ਪਸ਼ਮਿਨਾ ਧਾਗਿਆਂ ਨਾਲ''''।
ਹਾਲ ਹੀ ''ਚ ਮੋਨੀ ਨੇ ਇਕ ਇੰਟਰਵਿਊ ''ਚ ਕਿਹਾ ਸੀ ਕਿ ਉਹ ਬਿਕਿਨੀ ਸਿਰਫ ਬੀਚ ''ਤੇ ਹੀ ਪਹਿਣਦੀ ਹੈ। ਬੀਚ ''ਤੇ ਬਿਕਨੀ ਲੁੱਕ ''ਚ ਮੌਨੀ ਹੋਰ ਵੀ ਹੌਟ ਨਜ਼ਰ ਆਉਂਦੀ ਹੈ। ਮੌਨੀ ਨੇ ਇੰਸਟਾਗ੍ਰਾਮ ''ਤੇ ਆਪਣੀ ਬਲੈਕ ਅਤੇ ਵ੍ਹਾਈਟ ਤਸਵੀਰ ਵੀ ਪੋਸਟ ਕੀਤੀ ਹੈ।