ਟਾਈਗਰ ਸਰਾਫ ਤੇ ਦਿਸ਼ਾ ਪਟਾਨੀ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

06/03/2021 11:51:21 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਖ਼ਿਲਾਫ਼ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਵਿਰੁੱਧ ਇਥੇ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਬੇਲੋੜੇ ਘੁੰਮਣ ਲਈ ਕੇਸ ਦਰਜ ਕੀਤਾ ਗਿਆ ਹੈ। ਨਿਊਜ਼ ਏਜੰਸੀ ਭਾਸ਼ਾ ਦੀ ਰਿਪੋਰਟ ਅਨੁਸਾਰ ਮੁੰਬਈ ਪੁਲਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਟਾਈਗਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ
ਰਿਪੋਰਟ ਅਨੁਸਾਰ, ਪੁਲਸ ਨੇ ਕਿਹਾ ਕਿ ਬਿਨਾਂ ਵਜ੍ਹਾ ਦੁਪਹਿਰ 2 ਵਜੇ ਤੋਂ ਬਾਅਦ ਮੁੰਬਈ ਵਿਚ ਲੋਕਾਂ ਦੇ ਘੁੰਮਣ 'ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਟਾਈਗਰ ਸ਼ਰਾਫ ਸ਼ਾਮ ਤੱਕ ਬਾਂਦਰਾ ਬੱਸ ਸਟੈਂਡ ਦੇ ਕੋਲ ਘੁੰਮਦਾ ਪਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ।


ਜਿੰਮ ਤੋਂ ਬਾਹਰ ਨਿਕਲ ਕੇ ਰਹੇ ਸਨ ਘੁੰਮ
ਦੱਸ ਦੇਈਏ ਕਿ ਹਾਲ ਹੀ ਵਿਚ ਇਕ ਨਿੱਜੀ ਚੈਨਲ ਨੇ ਖ਼ਬਰ ਦਿੰਦੇ ਹੋਏ ਦੱਸਿਆ ਕਿ ਕਿਵੇਂ ਪੁਲਸ ਨੇ ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਦੀ ਕਾਰ ਨੂੰ ਰੋਕਿਆ। ਜਾਣਕਾਰੀ ਅਨੁਸਾਰ ਇਹ ਦੋਵੇਂ ਆਪਣੇ ਜਿੰਮ ਤੋਂ ਨਿਕਲ ਕੇ ਬੱਡ ਸਟੈਂਡ ਦੇ ਆਲੇ-ਦੁਆਲੇ ਘੁੰਮ ਰਹੇ ਸਨ। ਇਹ ਜਾਣਿਆ ਜਾਂਦਾ ਹੈ ਕਿ ਕੋਵਿਡ ਕਾਰਨ ਮੁੰਬਈ ਪੁਲਸ ਇਸ ਸਮੇਂ ਬਹੁਤ ਸਖ਼ਤ ਹੈ ਅਤੇ ਇਸ ਦੌਰਾਨ ਟਾਈਗਰ ਸ਼ਰਾਫ ਦੇ ਖ਼ਿਲਾਫ ਇਹ ਕਾਰਵਾਈ ਕੀਤੀ ਗਈ ਹੈ।

ਬਾਲੀਵੁੱਡ ਦਾ ਪਸੰਦੀਦਾ ਹੈ ਜੋੜਾ
ਦੱਸ ਦੇਈਏ ਕਿ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਦੋਵੇਂ ਹੀ ਬਾਲੀਵੁੱਡ ਦੀ ਇਕ ਮਨਪਸੰਦ ਜੋੜੀ ਹਨ। ਦੋਵੇਂ 'ਬਾਗੀ 2' ਅਤੇ 'ਬਾਗੀ 3' ਫ਼ਿਲਮਾਂ ਵਿਚ ਇਕੱਠੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਦੋਵਾਂ ਨੇ ਮਿਊਜ਼ਿਕ ਵੀਡੀਓ ਵਿਚ ਇਕੱਠੇ ਕੰਮ ਵੀ ਕੀਤਾ ਹੈ। ਹਾਲ ਹੀ ਵਿਚ ਦਿਸ਼ਾ ਦੀ ਫ਼ਿਲਮ 'ਰਾਧੇ' ਰਿਲੀਜ਼ ਹੋਈ ਸੀ।

sunita

This news is Content Editor sunita