ਮੌਨੀ ਰਾਏ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਟੀ.ਵੀ. ਦੀ ਨਾਗਿਨ ਨੇ ਦਿਖਾਈ ਹੌਟ ਲੁੱਕ (ਦੇਖੋ ਤਸਵੀਰਾਂ)

07/26/2022 5:33:08 PM

ਮੁੰਬਈ-  ਅਦਾਕਾਰਾ ਮੌਨੀ ਰਾਏ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ, ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖ਼ੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ ’ਚ ਮੌਨੀ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਇਹ ਵੀ ਪੜ੍ਹੋ : ਨਿਊਡ ਫ਼ੋਟੋਸ਼ੂਟ ਕਾਰਨ ਕਸੂਤੇ ਫ਼ਸੇ ਰਣਵੀਰ ਸਿੰਘ, ਦਰਜ ਹੋਈ FIR

ਲੁੱਕ ਦੀ ਗੱਲ ਕਰੀਏ ਤਾਂ ਮੌਨੀ ਵਾਈਟ ਅਤੇ ਨੀਲੇ ਰੰਗ ਦੇ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਇਸ ਦੇ ਉੱਪਰ ਅਦਾਕਾਰਾ ਨੇ ਸਫ਼ੇਦ ਰੰਗ ਦੀ ਸ਼ਰਟ ਪਾਈ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵਾਲਾਂ ਖੁੱਲ੍ਹੇ ਛੱਡਿਆ ਹੋਇਆ ਹੈ।

ਇਹ ਵੀ ਪੜ੍ਹੋ : ਮਾਲਤੀ ਮੈਰੀ ਤੋਂ ਬਾਅਦ ਪ੍ਰਿਅੰਕਾ-ਨਿਕ ਹੁਣ ਸਰੋਗੇਸੀ ਰਾਹੀਂ ਬੱਚੇ ਦੀ ਬਣਾ ਰਹੇ ਯੋਜਨਾ

ਅਦਾਕਾਰਾ ਇਸ ਲੁੱਕ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਤਸਵੀਰਾਂ ’ਤੇ ਖ਼ੂਬ ਪਿਆਰ ਦੇ ਰਹੇ ਹਨ।

ਮੌਨੀ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਮੌਨੀ ‘ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼ 5’ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ।

ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Anuradha

This news is Content Editor Anuradha