ਮੁੜ ਸੁਰਖ਼ੀਆਂ ''ਚ ਮੌਨੀ ਰਾਏ, ਵਾਇਰਲ ਹੋਈਆਂ ਇਹ ਤਸਵੀਰਾਂ

10/16/2020 12:17:24 PM

ਮੁੰਬਈ (ਬਿਊਰੋ) : ਟੀ. ਵੀ. ਦੀ ਦੁਨੀਆ ਤੋਂ ਵੱਡੇ ਪਰਦੇ ਤੱਕ ਆਪਣੀ ਪਛਾਣ ਬਣਾਉਣ ਵਾਲੀ ਮੌਨੀ ਰਾਏ ਦਾ ਨਾਂ ਹੁਣ ਬਾਲੀਵੁੱਡ ਦੀਆਂ ਟੌਪ ਦੀਆਂ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਮੌਨੀ ਨੇ ਆਪਣੀ ਜ਼ਬਰਦਸਤ ਅਦਾਕਾਰੀ ਅਤੇ ਮਿਹਨਤ ਨਾਲ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ ਹੈ। ਇਨ੍ਹੀਂ ਦਿਨੀਂ ਮੌਨੀ ਰਾਏ ਦਾ ਬਾਲੀਵੁੱਡ ਦਾ ਸਫ਼ਰ ਵਧੀਆ ਚੱਲ ਰਿਹਾ ਹੈ।

ਦੱਸ ਦੇਈਏ ਕਿ ਮੌਨੀ ਰਾਏ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਬਹੁਤ ਸਰਗਰਮ ਹੈ ਅਤੇ ਆਪਣੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੀ ਹੈ।

ਇਸ ਤਰਤੀਬ ਵਿਚ ਉਸ ਨੇ ਇੰਸਟਾ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿੱਥੇ ਉਹ ਖੁੱਲ੍ਹੇ ਅਸਮਾਨ ਹੇਠਾਂ ਦਿਖਾਈ ਦੇ ਰਹੀ ਹੈ।

ਇਸ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ। 

ਮੌਨੀ ਦੀਆਂ ਇਹ ਖੂਬਸੂਰਤ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਾਗਲ ਬਣਾ ਰਹੀਆਂ ਹਨ। ਮੌਨੀ ਰਾਏ ਦੇ ਇਸ ਫੋਟੋਸ਼ੂਟ 'ਤੇ ਲੋਕ ਲਗਾਤਾਰ ਵਧੀਆ ਟਿੱਪਣੀਆਂ ਕਰ ਰਹੇ ਹਨ।


ਦੱਸਣਯੋਗ ਹੈ ਕਿ ਮੌਨੀ ਰਾਏ ਇਸ ਤੋਂ ਪਹਿਲਾਂ ਵੀ ਕਈ ਆਪਣੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਉਸ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।

ਮੌਨੀ ਰਾਏ 

ਮੌਨੀ ਰਾਏ 

ਮੌਨੀ ਰਾਏ 

ਮੌਨੀ ਰਾਏ 

sunita

This news is Content Editor sunita