Mothers Day 2021 : 'ਮਾਂ ਦੀ ਮਮਤਾ' 'ਤੇ ਬਣੀਆਂ 5 ਅਜਿਹੀਆਂ ਫ਼ਿਲਮਾਂ, ਜਿਨ੍ਹਾਂ ਨੂੰ ਵੇਖ ਹਰ ਅੱਖ ਹੋਈ ਨਮ

05/08/2021 12:45:16 PM

ਨਵੀਂ ਦਿੱਲੀ : ਮਦਰਸ ਡੇਅ ਇਕ ਅਜਿਹਾ ਦਿਨ ਹੈ, ਜਿਸ ਨੂੰ ਹਰ ਬੱਚਾ ਆਪਣੀ ਮਾਂ ਲਈ ਖ਼ਾਸ ਬਣਾਉਣਾ ਚਾਹੁੰਦਾ ਹੈ। ਅਜਿਹਾ ਹੋਵੇ ਵੀ ਕਿਉਂ ਨਾ, ਮਾਂ ਤੋਂ ਵੱਧ ਕੇ ਅਤੇ ਉਸ ਤੋਂ ਖ਼ਾਸ ਇਸ ਪੂਰੀ ਕਾਇਨਾਤ 'ਚ ਕੋਈ ਦੂਸਰਾ ਨਹੀਂ ਹੈ। ਇਸ ਲਈ ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਹਰ ਕਿਸੇ ਦੀ ਜ਼ਿੰਦਗੀ 'ਚ ਮਾਂ ਦੀ ਭੂਮਿਕਾ ਸਭ ਤੋਂ ਅਨੋਖੀ ਅਤੇ ਵੱਖਰੀ ਹੁੰਦੀ ਹੈ। ਮਦਰਸ ਡੇਅ ਦੇ ਇਸ ਦਿਨ ਬੱਚੇ ਆਪਣੀ ਮਾਂ ਨੂੰ ਸਪੈਸ਼ਲ ਫੀਲ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਦੇ।
ਪੂਰਾ ਸਾਲ ਜੇਕਰ ਮਾਂ ਤੁਹਾਡੇ ਲਈ ਸਮਰਪਿਤ ਰਹਿੰਦੀ ਹੈ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਉਸ ਲਈ ਕੁਝ ਕਰੋ, ਜਿਸ ਨੂੰ ਉਹ ਹਮੇਸ਼ਾ ਯਾਦ ਰੱਖੇ ਤੇ ਖ਼ੁਦ ਲਈ ਸਪੈਸ਼ਲ ਫੀਲ ਕਰੇ। ਜੇਕਰ ਤੁਸੀਂ ਇਸ ਦਿਨ ਨੂੰ ਖ਼ਾਸ ਬਣਾਉਣਾ ਚਾਹੁੰਦੇ ਹੋ ਤਾਂ ਲਾਕਡਾਊਨ 'ਚ ਆਪਣੀ ਮਾਂ ਨਾਲ ਘਰ ਬੈਠ ਕੇ ਇਨ੍ਹਾਂ ਫ਼ਿਲਮਾਂ ਨੂੰ ਇੰਜੁਆਏ ਕਰ ਸਕਦੇ ਹੋ। ਅਸੀਂ ਤੁਹਾਨੂੰ ਬਾਲੀਵੁੱਡ ਦੀਆਂ 5 ਅਜਿਹੀਆਂ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਮਾਂ ਦੇ ਉਸ ਰੂਪ ਨੂੰ ਦਿਖਾਇਆ ਗਿਆ ਹੈ, ਜੋ ਆਪਣੇ ਬੱਚਿਆਂ ਲਈ ਪੂਰੀ ਦੁਨੀਆ ਨਾਲ ਲੜ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਫ਼ਿਲਮਾਂ ਬਾਰੇ...

ਮਦਰ ਇੰਡੀਆ
ਨਰਗਿਸ ਦੱਤ ਅਤੇ ਸੁਨੀਲ ਦੱਤ ਸਟਾਰਰ ਫ਼ਿਲਮ 'ਮਦਰ ਇੰਡੀਆ', ਜੋ ਕਿ ਸਾਲ 1957 'ਚ ਰਿਲੀਜ਼ ਹੋਈ ਸੀ। ਉਹ ਅੱਜ ਵੀ ਕਈ ਲੋਕਾਂ ਦੀਆਂ ਪਸੰਦੀਦਾ ਫ਼ਿਲਮਾਂ 'ਚੋਂ ਇਕ ਹੈ। ਇਸ 'ਚ ਮਾਂ ਦੇ ਕਿਰਦਾਰ ਨੂੰ ਜਿੰਨਾ ਮਜ਼ਬੂਤ ਦਿਖਾਇਆ ਗਿਆ ਹੈ, ਸ਼ਾਇਦ ਹੀ ਕਿਸੀ ਹੋਰ ਫ਼ਿਲਮ 'ਚ ਅਜਿਹਾ ਦੇਖਣ ਨੂੰ ਮਿਲਿਆ ਹੋਵੇ। ਫ਼ਿਲਮ 'ਮਦਰ ਇੰਡੀਆ' ਦੀ ਕਹਾਣੀ ਇਕ ਅਜਿਹੀ ਮਾਂ ਦੀ ਕਹਾਣੀ ਸੀ, ਜਿਸ ਦੇ ਪਤੀ ਦੀ ਮੌਤ ਤੋਂ ਬਾਅਦ ਕਾਫ਼ੀ ਵੱਡੇ ਸੰਘਰਸ਼ ਨਾਲ ਉਹ ਆਪਣੇ ਬੱਚਿਆਂ ਨੂੰ ਪਾਲਦੀ ਹੈ।

PunjabKesari

ਇੰਗਲਿਸ਼ ਵਿੰਗਲਿਸ਼
ਸਾਲ 2012 'ਚ ਰਿਲੀਜ਼ ਹੋਈ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਫ਼ਿਲਮ 'ਇੰਗਲਿਸ਼ ਵਿੰਗਲਿਸ਼' ਨੂੰ ਅੱਜ ਵੀ ਲੋਕ ਬੇਹੱਦ ਪਸੰਦ ਕਰਦੇ ਹਨ। ਇਹ ਫ਼ਿਲਮ ਹਰ ਉਸ ਭਾਰਤੀ ਮਹਿਲਾ ਨੂੰ ਸਮਰਪਿਤ ਹੈ, ਜੋ ਹਰ ਕੰਮ 'ਚ ਕੁਸ਼ਲ ਹੈ ਪਰ ਅੰਗਰੇਜ਼ੀ ਨਾ ਬੋਲ ਪਾਉਣ ਕਾਰਨ ਪਿੱਛੇ ਰਹਿ ਜਾਂਦੀ ਹੈ। ਇਸ ਫ਼ਿਲਮ 'ਚ ਦਿਖਾਇਆ ਗਿਆ ਹੈ ਕਿ ਸਿਰਫ਼ ਇਕ ਅੰਗਰੇਜ਼ੀ ਨਾ ਆਉਣ ਕਾਰਨ ਸ਼੍ਰੀਦੇਵੀ ਨੂੰ ਉਸ ਦੇ ਹੀ ਘਰ 'ਚ ਹੀਨ-ਭਾਵਨਾ ਨਾਲ ਦੇਖਿਆ ਜਾਂਦਾ ਹੈ। ਇਸ ਫ਼ਿਲਮ ਦੇ ਮਾਧਿਅਮ ਨਾਲ ਸ਼੍ਰੀਦੇਵੀ ਨੇ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਕ ਮਹਿਲਾ ਜੇਕਰ ਠਾਣ ਲਵੇ ਤਾਂ ਉਹ ਪਰਿਵਾਰ ਦੀ ਜ਼ਿੰਮੇਵਾਰੀ ਨਾਲ ਉਹ ਸਭ ਕਰ ਸਕਦੀ ਹੈ, ਜੋ ਉਹ ਕਰਨਾ ਚਾਹੁੰਦੀ ਹੈ।

PunjabKesari

ਮੌਮ
ਸਾਲ 2017 'ਚ ਰਿਲੀਜ਼ ਹੋਈ ਫ਼ਿਲਮ 'ਮੌਮ' 'ਚ ਸ਼੍ਰੀਦੇਵੀ ਨੇ ਅਹਿਮ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਨਿਵਾਜ਼ੂਦੀਨ ਸਿੱਦਿਕੀ ਮੁੱਖ ਭੂਮਿਕਾ 'ਚ ਸੀ। ਫ਼ਿਲਮ 'ਚ ਆਰਿਆ ਨਾਮ ਦੀ ਲੜਕੀ ਦੀ ਜ਼ਿੰਦਗੀ ਉਦੋਂ ਬਦਲ ਜਾਂਦੀ ਹੈ, ਜਦੋਂ ਉਸ ਦੇ ਸਕੂਲ ਦੇ ਹੀ ਕੁਝ ਲੜਕੇ ਉਸ ਨਾਲ ਜਬਰ-ਜਨਾਹ ਕਰਦੇ ਹਨ। ਇਸ ਤੋਂ ਬਾਅਦ ਉਸ ਦੀ ਸੌਤੇਲੀ ਮਾਂ ਭਾਵ ਸ਼੍ਰੀਦੇਵੀ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਇਕ ਜਾਸੂਸ ਦੀ ਮਦਦ ਲੈਂਦੀ ਹੈ।

PunjabKesari

ਸ਼ਕਤੀ
ਇਸ ਫ਼ਿਲਮ 'ਚ ਕਰਿਸ਼ਮਾ ਕਪੂਰ ਨੇ ਅਹਿਮ ਰੋਲ ਪਲੇਅ ਕੀਤਾ ਹੈ। ਇਸ ਦੀ ਕਹਾਣੀ ਅਜਿਹੀ ਮਾਂ ਦੀ ਹੈ, ਜਿਸ ਦਾ ਪਤੀ ਮਰ ਜਾਂਦਾ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਦੇ ਬੱਚੇ ਨੂੰ ਖੋਹਣਾ ਚਾਹੁੰਦੇ ਸਨ। ਇਸ ਫ਼ਿਲਮ 'ਚ ਇਕ-ਇਕ ਸੀਨ ਨੂੰ ਦੇਖਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਨਾਨਾ ਪਾਟੇਕਰ ਅਤੇ ਸ਼ਾਹਰੁਖ ਖਾਨ ਨੇ ਵੀ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਈ ਸੀ।

PunjabKesari

ਕਯਾ ਕਹਿਨਾ
ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਫ਼ਿਲਮ 'ਕਯਾ ਕਹਿਨਾ' ਉਸ ਦੀਆਂ ਬਿਹਤਰੀਨ ਫ਼ਿਲਮਾਂ 'ਚੋਂ ਇਕ ਹੈ। ਇਸ ਫ਼ਿਲਮ 'ਚ ਪ੍ਰੀਤੀ ਜ਼ਿੰਟਾ ਵਿਆਹ ਤੋਂ ਪਹਿਲਾਂ ਹੀ ਆਪਣੇ ਪ੍ਰੇਮੀ ਕਾਰਨ ਪ੍ਰੈਗਨੈਂਟ ਹੋ ਜਾਂਦੀ ਹੈ ਪਰ ਉਸ ਦਾ ਪ੍ਰੇਮੀ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਤੋਂ ਬਾਅਦ ਉਸ ਦਾ ਖ਼ੁਦ ਦਾ ਪਰਿਵਾਰ ਵੀ ਉਸ ਨੂੰ ਨਹੀਂ ਸਵੀਕਾਰ ਕਰਦਾ ਪਰ ਇਸ ਸਭ ਦੇ ਬਾਵਜੂਦ ਉਹ ਆਪਣੇ ਬੱਚੇ ਨੂੰ ਕੁੱਖ 'ਚ ਰੱਖਦੀ ਹੈ ਅਤੇ ਉਸ ਨੂੰ ਜਨਮ ਦਿੰਦੀ ਹੈ।

PunjabKesari


sunita

Content Editor

Related News