ਮੂਸ ਜਟਾਣਾ ਹੁਣ ਇਸ ਮੁਕਾਬਲੇਬਾਜ਼ ਨਾਲ ਝੂਟਣ ਲੱਗੀ ਪਿਆਰ ਦੀਆਂ ਪੀਂਘਾਂ, ਵੀਡੀਓ ਵਾਇਰਲ

08/25/2021 2:38:47 PM

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ ਓਟੀਟੀ' 'ਚ ਮੂਸ ਜਟਾਣਾ ਤੇ ਨਿਸ਼ਾਂਤ ਭੱਟ ਵਿਚਾਲੇ ਨਜਦੀਕੀਆਂ ਵਧਦੀਆਂ ਜਾ ਰਹੀਆਂ ਹਨ। ਦੋਹਾਂ ਦੇ ਵਿਚਾਲੇ ਕੋਈ ਕਨੈਕਸ਼ਨ ਦਿਖਾਈ ਦੇਣ ਲੱਗਾ ਹੈ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਦੋਹਾਂ ਦੀ ਦੋਸਤੀ ਹੁਣ ਨਵਾਂ ਰੂਪ ਲੈਣ ਲੱਗੀ ਹੈ। ਨਿਸ਼ਾਂਤ ਨੂੰ ਇੱਕ ਦੋਸਤ ਦੇ ਰੂਪ 'ਚ ਮੂਸ ਜਟਾਣਾ ਬਹੁਤ ਪਸੰਦ ਸੀ ਪਰ ਹੁਣ ਉਸ ਦੀ ਪਸੰਦ ਕੁਝ ਹੋਰ ਹੀ ਰੂਪ ਲੈਂਦੀ ਜਾ ਰਹੀ ਹੈ। 

 
 
 
 
 
 
 
 
 
 
 
 
 
 
 
 

A post shared by Voot Select (@vootselect)

ਦੱਸ ਦੇਈਏ ਕਿ ਇਸ ਵੀਡੀਓ 'ਚ ਮੂਸ ਜਟਾਣਾ ਤੇ ਨਿਸ਼ਾਂਤ ਘਰ ਦੇ ਇੱਕ ਕੋਨੇ 'ਚ ਬੈਠੇ ਨਜ਼ਰ ਆ ਰਹੇ ਹਨ। ਦੋਵੇਂ ਇੱਕ-ਦੂਜੇ ਨਾਲ ਦਿਲ ਦੀਆਂ ਗੱਲਾਂ ਕਰ ਰਹੇ ਹਨ। ਗੱਲ ਨਿਸ਼ਾਂਤ ਸ਼ੁਰੂ ਕਰਦਾ ਹੈ ਤੇ ਕਹਿੰਦਾ ਹੈ ਕਿ 'ਤੂੰ ਮੇਰੇ ਵਾਂਗ ਹੀ ਪਾਗਲ ਹੈ …ਮੂਸ ਉਸ ਨੂੰ ਪੁੱਛਦੀ ਹੈ ਕਿ ਤੂੰ ਮੈਨੂੰ ਪਸੰਦ ਕਰਦਾ ਹੈ ਤਾਂ ਉਹ ਕਹਿੰਦਾ ਕਿ ਤੂੰ ਜਿਵੇਂ ਦੀ ਵੀ ਹੈ …ਮੈਨੂੰ ਪਸੰਦ ਹੈ।''

 
 
 
 
 
 
 
 
 
 
 
 
 
 
 
 

A post shared by Voot Select (@vootselect)

ਦੱਸ ਦੇਈਏ ਕਿ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਮੁਕਾਬਲੇਬਾਜ਼ਾਂ 'ਚੋਂ ਮੂਸ ਜਟਾਣਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 20 ਸਾਲ ਦੀ ਮੂਸ ਜਟਾਣਾ ਨਾਂ ਦੇ ਇਸ ਮੁਕਾਬਲੇਬਾਜ਼ ਦਾ ਨਾਂ ਮੁਸਕਾਨ ਹੈ ਪਰ ਇਹ ਖੁਦ ਨੂੰ ਮੂਸ ਜਟਾਣਾ ਅਖਵਾਉਣਾ ਪਸੰਦ ਕਰਦੀ ਹੈ। ਮੂਸ ਜਟਾਣਾ ਸੋਸ਼ਲ ਮੀਡੀਆ 'ਤੇ ਖੂਬ ਸਰਗਰਮ ਰਹਿੰਦੀ ਹੈ। ਬਲਾਗ ਲਿਖਦੀ ਹੈ, ਔਰਤਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਹੈ। ਇਸ ਦੇ ਨਾਲ ਹੀ ਉਸ ਦਾ ਨਾਤਾ ਵਿਵਾਦਾਂ ਨਾਲ ਰਿਹਾ ਹੈ। ਮੂਸ ਜਟਾਣਾ ਮੂਲ ਰੂਪ 'ਚ ਪੰਜਾਬ ਦੇ ਮੋਹਾਲੀ ਦੀ ਰਹਿਣ ਵਾਲੀ ਹੈ। ਮਾਤਾ-ਪਿਤਾ ਨੇ ਉਸ ਨੂੰ ਮੁਸਕਾਨ ਜਟਾਣਾ ਦਾ ਨਾਂ ਦਿੱਤਾ ਸੀ।


sunita

Content Editor

Related News