''ਹੁਨਰਬਾਜ਼'' ਦੇ ਸੈੱਟ ''ਤੇ ਮਿਥੁਨ ਚੱਕਰਵਰਤੀ ਨੇ ਕੀਤਾ ਹੇਮਾ ਮਾਲਿਨੀ ਨਾਲ ਡਾਂਸ, ਵੀਡੀਓ ਵਾਇਰਲ

03/04/2022 3:07:28 PM

ਮੁੰਬਈ- 'ਡਰੀਮ ਗਰਲ' ਹੇਮਾ ਮਾਲਿਨੀ ਤੇ ਮਿਥੁਨ ਚੱਕਰਵਰਤੀ ਦੀ ਜੋੜੀ 80 ਦੇ ਦਹਾਕਿਆਂ ਦੀ ਮਸ਼ਹੂਰ ਜੋੜੀ ਸੀ। ਹੇਮਾ ਮਾਲਿਨੀ ਅਤੇ ਮਿਥੁਨ ਦਾ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਉਧਰ ਹੁਣ ਇਕ ਵਾਰ ਫਿਰ ਇਹ ਜੋੜੀ ਇਕੱਠੇ ਦੇਖਣ ਨੂੰ ਮਿਲੀ। ਹੇਮਾ ਜਲਦ ਹੀ ਰਿਐਲਿਟੀ ਸ਼ੋਅ 'ਹੁਨਰਬਾਜ਼' 'ਚ ਨਜ਼ਰ ਆਉਣ ਵਾਲੀ ਹੈ। 


ਉਧਰ ਮਿਥੁਨ ਦਾ ਇਸ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ। ਹਾਲ ਹੀ 'ਚ ਸ਼ੋਅ ਨਾਲ ਜੁੜੇ ਕਈ ਪ੍ਰੋਮੋ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਹੇਮਾ ਮਾਲਿਨੀ ਨੇ ਤਾਂਗੇ 'ਤੇ ਐਂਟਰੀ ਕੀਤੀ। ਉਧਰ ਪ੍ਰੋਮੋ 'ਚ ਮਿਥੁਨ ਚੱਕਰਵਰਤੀ ਹੇਮਾ ਮਾਲਿਨੀ ਦੇ ਨਾਲ 90 ਦੇ ਦਹਾਕਿਆਂ ਦੇ ਗੀਤ 'ਤੇ ਰੋਮਾਂਸ ਕਰਦੀ ਦਿਖਾਈ ਦੇ ਰਹੇ ਹਨ। 


ਲੁੱਕ ਦੀ ਗੱਲ ਕਰੀਏ ਤਾਂ ਹੇਮਾ ਮਾਲਿਨੀ ਪਿੰਕ ਰੰਗ ਦੀ ਕਾਂਜੀਵਰਮ ਸਾੜੀ 'ਚ ਖੂਬਸੂਰਤ ਲੱਗ ਰਹੀ ਹੈ। ਮਿਨੀਮਲ ਮੇਕਅਪ, ਨੈਕਲੈੱਸ, ਝੂਮਕੇ ਅਤੇ ਵਾਲਾਂ 'ਚ ਗਜਰਾ ਲਗਾਏ ਡਰੀਮ ਗਰਲ ਕਾਫੀ ਸੁੰਦਰ ਲੱਗ ਰਹੀ ਹੈ। ਉਧਰ ਮਿਥੁਨ ਦਾ ਬਲੈਕ ਆਊਟਫਿੱਟ 'ਚ ਜਚ ਰਹੇ ਹਨ। ਇਸ ਦੌਰਾਨ ਮਿਥੁਨ ਦਾ ਹੇਮਾ ਮਾਲਿਨੀ ਨਾਲ ਰੋਮਾਂਸ ਕਰਦੇ ਦਿਖੇ।


ਮਿਥੁਨ ਅਤੇ ਹੇਮਾ, ਇਨ੍ਹਾਂ ਦੋਵਾਂ ਸਿਤਾਰਿਆਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਉਹ 'ਆਂਧੀ-ਤੂਫਾਨ', 'ਤਕਦੀਰ', 'ਗਲੀਓਂ ਕਾ ਬਾਦਸ਼ਾਹ', 'ਹਿਰਾਸਤ', 'ਸਾਧੂ ਸੰਤ' ਅਤੇ 'ਸਹਾਰਾ' ਵਰਗੀਂ ਫਿਲਮਾਂ 'ਚ ਸਕ੍ਰੀਨ 'ਤੇ ਇਕੱਠੇ ਨਜ਼ਰ ਆ ਚੁੱਕੇ ਹਨ।


'ਹੁਨਰਬਾਜ਼' ਸ਼ੋਅ 'ਚ ਮਿਥੁਨ ਚੱਕਰਵਰਤੀ ਦੇ ਨਾਲ ਕਰਨ ਜੌਹਰ ਅਤੇ ਪਰਿਣੀਤੀ ਚੋਪੜਾ ਬਤੌਰ ਜੱਜ ਨਜ਼ਰ ਆਉਂਦੇ ਹਨ। ਉਧਰ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਹੋਸਟ ਹਨ।

 
 
 
 
View this post on Instagram
 
 
 
 
 
 
 
 
 
 
 

A post shared by ColorsTV (@colorstv)

Aarti dhillon

This news is Content Editor Aarti dhillon