ਵੈਭਵ ਰੇਖੀ ਨਾਲ ਵਿਆਹ ਦੇ ਬੰਧਨ ’ਚ ਬੱਝੀ ਦੀਆ ਮਿਰਜ਼ਾ, ਵੇਖੋ ਤਸਵੀਰਾਂ

02/16/2021 10:52:26 AM

ਮੁੰਬਈ: ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ 15 ਫਰਵਰੀ ਨੂੰ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਵਿਆਹ ਤੋਂ ਬਾਅਦ ਲਾੜੀ ਬਣੀ ਦੀਆ ਮਿਰਜ਼ਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਵਿਆਹ ’ਚ ਦੀਆ ਲਾਲ ਰੰਗ ਦੀ ਬਨਾਰਸੀ ਸਾੜ੍ਹੀ ’ਚ ਬੇਹੱਦ ਪਿਆਰੀ ਲੱਗ ਰਹੀ ਹੈ।

PunjabKesari

ਮਾਂਗ ਟਿੱਕਾ, ਬਿੰਦੀ ਅਤੇ ਹੈਵੀ ਨੈਕਲੇਸ ’ਚ ਸਜੀ 39 ਸਾਲਾਂ ਦੀਆ ਮਿਰਜ਼ਾ ਲਾੜੀ ਦੇ ਲਿਬਾਸ ’ਚ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ। ਉਸ ਨੇ ਵਾਲ਼ਾਂ ’ਚ ਗਜਰਾ ਲਗਾਇਆ ਸੀ। ਪਹਿਲੀ ਤਸਵੀਰ ’ਚ ਦੀਆ ਰੈੱਡ ਬਨਾਰਸੀ ਸਾੜ੍ਹੀ ਅਤੇ ਸਿਰ ’ਤੇ ਲਾਲ ਦੁਪੱਟਾ ਪਹਿਨੇ ਹੱਸਦੀ ਨਜ਼ਰ ਆ ਰਹੀ ਹੈ। 

PunjabKesari
ਉੱਧਰ ਵੈਭਵ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਹ ਪੂਰੇ ਰਵਾਇਤੀ ਲੁੱਕ ’ਚ ਨਜ਼ਰ ਆਏ। ਉਸ ਨੇ ਚਿੱਟੇ ਕੁੜਤੇ ਪਜ਼ਾਮੇ ਦੇ ਨਾਲ ਜੈਕੇਟ ਪਹਿਨੀ ਹੋਈ ਹੈ ਅਤੇ ਸਾਫਾ ਬੰਨਿ੍ਹਆ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਪਹਿਲੀ ਵਾਰ ਇਕ ਦੂਜੇ ਦੀਆਂ ਬਾਹਾਂ ’ਚ ਬਾਹਾਂ ਪਾਏ ਨਜ਼ਰ ਆਏ।

PunjabKesari
ਇਸ ਦੌਰਾਨ ਜੋੜਾ ਬੇਹੱਦ ਪਿਆਰਾ ਲੱਗ ਰਿਹਾ ਸੀ। ਕੁਝ ਤਸਵੀਰਾਂ ’ਚ ਦੀਆ ਮਿਰਜ਼ਾ ਹੱਥ ਜੋੜ ਕੇ ਖੜ੍ਹੀ ਹੈ ਅਤੇ ਮਹਿਮਾਨਾਂ ਦਾ ਸੁਆਗਤ ਕਰ ਰਹੀ ਹੈ। ਦੀਆ ਅਤੇ ਵੈਭਵ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

PunjabKesari
ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਦੀਆ ਮਿਰਜ਼ਾ ਅਤੇ ਵੈਭਵ ਰੇਖੀ ਦੇ ਵਿਆਹ ਸਮਾਰੋਹ ’ਚ ਪਰਿਵਾਰ ਦੇ ਲੋਕ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਹਨ। ਕੋਰੋਨਾ ਕਾਰਨ 50 ਲੋਕਾਂ ਦੇ ਹੀ ਸ਼ਾਮਲ ਹੋਣ ਦੀ ਆਗਿਆ ਮਿਲੀ ਸੀ। 

https://www.instagram.com/p/CLUyCUzAxTP/?utm_source=ig_web_copy_link

PunjabKesari
ਦੱਸ ਦੇਈਏ ਕਿ ਦੀਆ ਮਿਰਜ਼ਾ ਨੇ ਵੈਭਵ ਰੇਖੀ ਨਾਲ ਦੂਜਾ ਵਿਆਹ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦਾ ਵਿਆਹ ਸਾਹਿਲ ਸੰਘਾ ਨਾਲ ਹੋਇਆ ਸੀ। ਦੋਵਾਂ ਨੇ 11 ਸਾਲ ਇਕੱਠੇ ਰਹਿਣ ਤੋਂ ਬਾਅਦ ਤਲਾਕ ਦੀ ਘੋਸ਼ਣਾ ਕਰ ਦਿੱਤੀ ਸੀ। 2019 ’ਚ ਦੀਆ ਅਤੇ ਸਾਹਿਲ ਵੱਖਰੇ ਹੋ ਗਏ ਸਨ। ਵੈਭਵ ਮਸ਼ਹੂਰ ਯੋਗਾ ਇੰਸਟ੍ਰਕਟਰ ਸੁਨੈਨਾ ਰੇਖੀ ਦੇ ਪਤੀ ਸਨ। ਵੈਭਵ ਦੀ ਇਕ ਧੀ ਵੀ ਹੈ।  

PunjabKesari

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

 


Aarti dhillon

Content Editor

Related News