‘ਬਿੱਗ ਬੌਸ ਓ. ਟੀ. ਟੀ.’ ’ਤੋਂ ਬਾਹਰ ਆਉਂਦਿਆਂ ਮਿਲਿੰਦ ਗਾਬਾ ਨੇ ਗਰਲਫਰੈਂਡ ਤੇ ਅਕਸ਼ਰਾ-ਜ਼ੀਸ਼ਾਨ ਨਾਲ ਕੀਤੀ ਪਾਰਟੀ

09/09/2021 5:18:41 PM

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ਤੋਂ ਹਾਲ ਹੀ ’ਚ ਬਾਹਰ ਹੋਏ ਮੁਕਾਬਲੇਬਾਜ਼ ਮਿਲਿੰਦ ਗਾਬਾ ਤੇ ਅਕਸ਼ਰਾ ਸਿੰਘ ਨੇ ਜ਼ੀਸ਼ਾਨ ਖ਼ਾਨ ਨਾਲ ਪਾਰਟੀ ਕੀਤੀ। ਤਿੰਨਾਂ ਨੇ ਇਕੱਠਿਆਂ ਮਿਲ ਕੇ ਕਾਫੀ ਮਸਤੀ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜ਼ੀਸ਼ਾਨ, ਮਿਲਿੰਦ ਤੇ ਅਕਸ਼ਰਾ ਦੇ ਇਕੱਠਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਿੰਨੇ ਇਕ-ਦੂਜੇ ਨਾਲ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ।

ਮਿਲਿੰਦ ਗਾਬਾ ਨੇ ਅਕਸ਼ਰਾ ਤੇ ਜ਼ੀਸ਼ਾਨ ਖ਼ਾਨ ਨਾਲ ਆਪਣੇ ਰੀਯੂਨੀਅਨ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ ਹਨ। ਅਕਸ਼ਰਾ ਤੇ ਜ਼ੀਸ਼ਾਨ ਨੇ ਵੀ ਆਪਣੀ ਇੰਸਟਾ ਸਟੋਰੀ ’ਤੇ ਤਿੰਨਾਂ ਦੀਆਂ ਮਸਤੀ ਭਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਿੰਨਾਂ ਦੀ ਲੁੱਕ ਤਸਵੀਰਾਂ ’ਚ ਦੇਖਣ ਵਾਲੀ ਹੈ।

ਜ਼ੀਸ਼ਾਨ ਤੇ ਅਕਸ਼ਰਾ ਮਿਲਿੰਦ ਗਾਬਾ ਨਾਲ ਉਸ ਦੇ ਦੋਸਤ ਪ੍ਰਿੰਸ ਨਰੂਲਾ ਤੇ ਸੁਯਸ਼ ਰਾਏ ਨੂੰ ਵੀ ਮਿਲੇ। ਸੁਯਸ਼ ਨੇ ਇਕ ਤਸਵੀਰ ਸਾਂਝੀ ਕੀਤੀ ਹੈ। ਸੁਯਸ਼ ਨੇ ਕੈਪਸ਼ਨ ’ਚ ਅਕਸ਼ਰਾ ਸਿੰਘ ਦੀ ਕੁਕਿੰਗ ਦੀ ਤਾਰੀਫ਼ ਵੀ ਕੀਤੀ ਹੈ।

ਦੱਸ ਦੇਈਏ ਕਿ ਮਿਲਿੰਦ ਗਾਬਾ ਨੇ ਇਸ ਦੌਰਾਨ ਗਰਲਫਰੈਂਡ ਪ੍ਰਿਆ ਬੈਨੀਵਾਲ ਨਾਲ ਵੀ ਸਮਾਂ ਬਤੀਤ ਕੀਤਾ। ਇਕ ਸਟੋਰੀ ’ਚ ਪ੍ਰਿਆ ਮਿਲਿੰਦ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਦੇਖਣ ਵਾਲੀ ਹੈ। ਦੱਸ ਦੇਈਏ ਕਿ ਸ਼ੋਅ ’ਚ ਮਿਲਿੰਦ ਕਈ ਵਾਰ ਪ੍ਰਿਆ ਤੇ ਆਪਣੀ ਪ੍ਰੇਮ ਕਹਾਣੀ ਬਾਰੇ ਗੱਲ ਕਰਦੇ ਨਜ਼ਰ ਆ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh