ਗਾਇਕ ਮਿਲਿੰਦ ਗਾਬਾ ’ਚ ਦਿਸੇ ਕੋਰੋਨਾ ਦੇ ਲੱਛਣ, ਕਿਹਾ- ‘2 ਦਿਨਾਂ ਤੋਂ ਬੈੱਡ ’ਤੇ ਹਾਂ...’

01/10/2022 12:23:35 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਿਲਿੰਦ ਗਾਬਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਮਿਲਿੰਦ ਗਾਬਾ ਨੂੰ ‘ਬਿੱਗ ਬੌਸ ਓ. ਟੀ. ਟੀ.’ ’ਚ ਵੀ ਦੇਖਿਆ ਗਿਆ ਸੀ। ਉਨ੍ਹਾਂ ਦੇ ਗੀਤਾਂ ’ਤੇ ਲੋਕ ਨੱਚਣ ’ਤੇ ਮਜਬੂਰ ਹੋ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਇਕੱਠੀ ਕੀਤੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਪਰ ਹਾਲ ਹੀ ’ਚ ਜੋ ਪੋਸਟ ਮਿਲਿੰਦ ਨੇ ਸਾਂਝੀ ਕੀਤੀ ਹੈ, ਉਹ ਉਸ ਦੇ ਪ੍ਰਸ਼ੰਸਕਾਂ ਨੂੰ ਫਿਕਰਾਂ ’ਚ ਪਾ ਸਕਦੀ ਹੈ। ਦਰਅਸਲ ਮਿਲਿੰਦ ਗਾਬਾ ’ਚ ਕੋਰੋਨਾ ਦੇ ਲੱਛਣ ਦੇਖਣ ਨੂੰ ਮਿਲੇ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਮਿਲਿੰਦ ਗਾਬਾ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਹੈ।

ਮਿਲਿੰਦ ਗਾਬਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਪਿਛਲੇ 2 ਦਿਨਾਂ ਤੋਂ ਬੈੱਡ ’ਤੇ ਹਾਂ। ਗਲਾ ਖਰਾਬ, ਸਰੀਰ ਦੁੱਖਣਾ ਤੇ ਹੋਰ ਵੀ ਬਹੁਤ ਕੁਝ। ਮੋਟੀ ਮੋਟੀ ਗੱਲ : ਲੱਛਣਾਂ ਨੇ ਘੇਰ ਲਿਆ ਹੈ।’

ਮਿਲਿੰਦਾ ਨੇ ਅੱਗੇ ਲਿਖਿਆ, ‘ਪ੍ਰੋਗਰਾਮ ਮੁਲਤਵੀ, ਸ਼ੂਟ ਮੁਲਤਵੀ। ਸਾਰੇ ਸੁਰੱਖਿਅਤ ਰਹੋ।’ ਨਾਲ ਹੀ ਮਿਲਿੰਦ ਗਾਬਾ ਨੇ ਕੋਵਿਡ ਨੂੰ ਗਾਲ੍ਹ ਵੀ ਕੱਢੀ ਹੈ।

ਦੱਸ ਦੇਈਏ ਕਿ ਮਿਲਿੰਦ ਗਾਬਾ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਆਪਣੀ ਗਰਲਫਰੈਂਡ ਪ੍ਰਿਆ ਬੈਨੀਵਾਲ ਨਾਲ ਤਸਵੀਰ ਵੀ ਸਾਂਝੀ ਕੀਤੀ ਸੀ। ਪ੍ਰਿਆ ਬੈਨੀਵਾਲ ਮਸ਼ਹੂਰ ਕਾਮੇਡੀਅਨ ਤੇ ਯੂਟਿਊਬਰ ਹਰਸ਼ ਬੈਨੀਵਾਲ ਦੀ ਭੈਣ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh