ਮਿਲਖਾ ਸਿੰਘ ਤੇ ਪਤਨੀ ਦਾ ਹਿਮਾਚਲ ਨਾਲ ਰਿਹੈ ਗਹਿਰਾ ਰਿਸ਼ਤਾ, ਦਿਹਾਂਤ ਮਗਰੋਂ ਵੀਰਾਨ ਹੋਇਆ ਕਸੌਲੀ ਵਾਲਾ ਬੰਗਲਾ

06/19/2021 3:28:37 PM

ਮੁੰਬਈ (ਬਿਊਰੋ) - 'ਫਲਾਇੰਗ ਸਿੱਖ' ਦੇ ਨਾਂ ਨਾਲ ਮਸ਼ਹੂਰ ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਦੀ ਦੇਰ ਰਾਤ ਮੌਤ ਹੋ ਗਈ। 91 ਸਾਲਾ ਮਿਲਖਾ ਸਿੰਘ ਨੂੰ ਕੋਰੋਨਾ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਬੀਤੇ ਵੀਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਪਰ ਕੱਲ੍ਹ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ।

PunjabKesari

ਵੀਰਾਨ ਹੋਇਆ ਕੌਸਲੀ ਵਾਲਾ ਘਰ
ਮਿਲਖਾ ਸਿੰਘ ਦੇ ਦਿਹਾਂਤ 'ਤੇ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉੱਥੇ ਹੀ ਹਿਮਾਚਲ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਦਿਹਾਂਤ 'ਤੇ ਵੱਡਾ ਸਦਮਾ ਪਹੁੰਚਿਆ ਹੈ ਕਿਉਂਕਿ ਮਿਲਖਾ ਸਿੰਘ ਦਾ ਹਿਮਾਚਲ ਦੇ ਨਾਲ ਵੀ ਗਹਿਰਾ ਨਾਤਾ ਰਿਹਾ ਹੈ। ਉਨ੍ਹਾਂ ਦਾ ਕਸੌਲੀ 'ਚ ਸਥਿਤ ਘਰ ਵੀ ਹੈ, ਜਿੱਥੇ ਉਹ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ। ਉਨ੍ਹਾਂ ਦਾ ਕਸੌਲੀ 'ਚ ਆਪਣਾ ਬੰਗਲਾ ਹੈ, ਜਿੱਥੇ ਉਹ ਅਕਸਰ ਆਪਣੀ ਪਤਨੀ ਨਾਲ ਆਇਆ ਕਰਦੇ ਸਨ। ਇੱਥੋਂ ਦੇ ਇਤਿਹਾਸਕ ਕਸੌਲੀ ਕਲੱਬ ਦੇ ਉਹ ਮੈਂਬਰ ਵੀ ਸਨ। ਗਰਮੀਆਂ 'ਚ ਖਾਸਕਰ ਅੱਜਕਲ੍ਹ ਕਸੌਲੀ ਕਲੱਬ 'ਚ ਹੋਣ ਵਾਲੀ ਕਸੌਲੀ ਵੀਕ 'ਚ ਹਿੱਸਾ ਲੈਣ ਆਉਂਦੇ ਸਨ। ਕੋਰੋਨਾ ਤੋਂ ਬਾਅਦ ਉਹ ਇੱਥੇ ਨਹੀਂ ਆ ਸਕੇ। ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੋਵੇਂ ਹੀ ਕਸੌਲੀ 'ਚ ਮਿਲਣਸਾਰ ਸੁਭਾਅ ਲਈ ਜਾਣੇ ਜਾਂਦੇ ਸਨ। ਹੁਣ ਦੋਵਾਂ ਦੇ ਹੀ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਨਾਲ ਉਨ੍ਹਾਂ ਦਾ ਕਸੌਲੀ ਸਥਿਤ ਘਰ ਵੀ ਵੀਰਾਨ ਹੋ ਗਿਆ ਹੈ, ਜਿੱਥੇ ਉਨ੍ਹਾਂ ਨੂੰ ਅਕਸਰ ਦੇਖਿਆ ਜਾਂਦਾ ਸੀ।

PunjabKesari

ਮਿਲਖਾ ਸਿੰਘ ਭਾਰਤ ਦੇ ਖੇਡ ਇਤਿਹਾਸ ਵਿਚ ਸਭ ਤੋਂ ਸਫਲ ਅਥਲੀਟ ਸਨ। ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਉਸ ਵੇਲੇ ਦੇ ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖ਼ਾਨ ਤੱਕ ਹਰ ਕੋਈ ਮਿਲਖਾ ਦੇ ਹੁਨਰ ਦਾ ਫੈਨ ਸੀ।

PunjabKesari

ਮੁਸ਼ਕਲ ਦੌਰ 'ਚੋਂ ਲੰਘਿਆ ਮਿਲਖਾ ਸਿੰਘ ਦਾ ਬਚਪਨ 
ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਗੋਵਿੰਦਪੁਰਾ (ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ) ਵਿਚ ਇੱਕ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਬਹੁਤ ਮੁਸ਼ਕਲ ਦੌਰ 'ਚੋਂ ਲੰਘਿਆ। ਮਿਲਖਾ ਸਿੰਘ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਦੰਗਿਆਂ ਵਿਚ ਆਪਣੇ ਮਾਪਿਆਂ ਅਤੇ ਕਈ ਭੈਣਾਂ-ਭਰਾਵਾਂ ਨੂੰ ਗੁਆ ਬੈਠੇ। ਉਨ੍ਹਾਂ ਨੂੰ ਬਚਪਨ ਤੋਂ ਹੀ ਭੱਜਣ ਦਾ ਸ਼ੌਕ ਸੀ। ਉਹ ਆਪਣੇ ਘਰ ਤੋਂ ਸਕੂਲ ਅਤੇ ਸਕੂਲ ਤੋਂ 10 ਕਿਲੋਮੀਟਰ ਦੌੜਦੇ ਸੀ।

PunjabKesari

ਇਸ ਤਰ੍ਹਾਂ ਹਾਸਲ ਕੀਤਾ 'ਫਲਾਇੰਗ ਸਿੱਖ' ਦਾ ਖਿਤਾਬ
ਮਿਲਖਾ ਸਿੰਘ ਨੂੰ 'ਫਲਾਇੰਗ ਸਿੱਖ' ਦਾ ਖਿਤਾਬ ਮਿਲਣ ਦੀ ਕਹਾਣੀ ਬਹੁਤ ਦਿਲਚਸਪ ਹੈ ਅਤੇ ਇਹ ਪਾਕਿਸਤਾਨ ਨਾਲ ਸਬੰਧਿਤ ਹੈ। ਮਿਲਖਾ ਸਿੰਘ ਨੂੰ 1960 ਦੇ ਰੋਮ ਓਲੰਪਿਕ ਵਿਚ ਤਮਗਾ ਨਾ ਮਿਲਣ 'ਤੇ ਬਹੁਤ ਦੁੱਖ ਹੋਇਆ ਸੀ। ਉਸੇ ਸਾਲ ਉਨ੍ਹਾਂ ਨੂੰ ਪਾਕਿਸਤਾਨ ਵਿਚ ਆਯੋਜਿਤ ਅੰਤਰਰਾਸ਼ਟਰੀ ਅਥਲੀਟ ਮੁਕਾਬਲੇ ਵਿਚ ਹਿੱਸਾ ਲੈਣ ਲਈ ਸੱਦਾ ਮਿਲਿਆ। ਮਿਲਖਾ ਨੂੰ ਲੰਬੇ ਸਮੇਂ ਤੋਂ ਬਟਵਾਰੇ ਦਾ ਦਰਦ ਸੀ ਅਤੇ ਉਸ ਥਾਂ ਨਾਲ ਯਾਦਾਂ ਜੁੜੀਆਂ ਹੋਣ ਕਰਕੇ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ। ਹਾਲਾਂਕਿ, ਬਾਅਦ ਵਿਚ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ 'ਤੇ ਉਨ੍ਹਾਂ ਨੇ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ।

ਉਸ ਸਮੇਂ ਪਾਕਿਸਤਾਨ ਵਿਚ ਅਥਲੈਟਿਕਸ ਵਿਚ ਅਬਦੁੱਲ ਖਾਲਿਕ ਦਾ ਨਾਂ ਬਹੁਤ ਮਸ਼ਹੂਰ ਸੀ। ਉਹ ਉੱਥੇ ਸਭ ਤੋਂ ਤੇਜ਼ ਦੌੜਾਕ ਮੰਨਿਆ ਜਾਂਦਾ ਸੀ। ਇੱਥੇ ਮਿਲਖਾ ਸਿੰਘ ਉਸ ਦਾ ਮੁਕਾਬਲਾ ਕਰ ਰਿਹਾ ਸੀ। ਅਬਦੁੱਲ ਖਾਲਿਕ ਨਾਲ ਇਸ ਦੌੜ ਵਿਚ ਸਥਿਤੀ ਮਿਲਖਾ ਦੇ ਵਿਰੁੱਧ ਸੀ ਅਤੇ ਪੂਰਾ ਸਟੇਡੀਅਮ ਆਪਣੇ ਹੀਰੋ ਦੀ ਭਾਵਨਾ ਵਧਾ ਰਿਹਾ ਸੀ ਪਰ ਖਾਲਿਕ ਮਿਲਖਾ ਦੀ ਰਫਤਾਰ ਦੇ ਸਾਹਮਣੇ ਟਿੱਕ ਨਹੀਂ ਸਕਿਆ। ਦੌੜ ਤੋਂ ਬਾਅਦ ਪਾਕਿਸਤਾਨ ਫੀਲਡ ਦੇ ਤਤਕਾਲੀ ਰਾਸ਼ਟਰਪਤੀ ਮਾਰਸ਼ਲ ਅਯੂਬ ਖ਼ਾਨ ਨੇ ਮਿਲਖਾ ਸਿੰਘ ਦਾ ਨਾਂ 'ਫਲਾਇੰਗ ਸਿੱਖ' ਰੱਖਿਆ ਅਤੇ ਕਿਹਾ 'ਅੱਜ ਤੁਸੀਂ ਭੱਜੇ ਨਹੀਂ ਉੱਡੇ ਹੋ। ਇਸੇ ਲਈ ਅਸੀਂ ਤੁਹਾਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦੇ ਹਾਂ।" ਉਦੋਂ ਤੋਂ, ਉਹ ਇਸ ਨਾਂ ਨਾਲ ਪੂਰੀ ਦੁਨੀਆ ਵਿਚ ਮਸ਼ਹੂਰ ਹੋਇਆ। ਖੇਡਾਂ ਵਿਚ ਉਨ੍ਹਾਂ ਦੇ ਅਨੌਖੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ, ਭਾਰਤ ਦਾ ਚੌਥਾ ਸਰਵਉਚ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਹੈ।


sunita

Content Editor

Related News