ਖ਼ੁਦ ਦੀ ਬਾਇਓਪਿਕ ਲਈ ਮਿਲਖਾ ਸਿੰਘ ਨੇ ਲਈ ਸੀ 1 ਰੁਪਏ ਫੀਸ, ਮਿਲਿਆ ਸੀ ਇਹ ਖ਼ਾਸ ਨੋਟ

06/19/2021 12:05:00 PM

ਮੁੰਬਈ (ਬਿਊਰੋ)– ‘ਫਲਾਇੰਗ ਸਿੱਖ’ ਦੇ ਨਾਂ ਨਾਲ ਜਾਣੇ ਜਾਂਦੇ ਭਾਰਤ ਦੇ ਮਹਾਨ ਐਥਲੀਟ ਮਿਲਖਾ ਸਿੰਘ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਮਿਲਖਾ ਸਿੰਘ ਦੀ ਸਿਹਤ ਵਿਗੜ ਗਈ ਸੀ ਤੇ ਉਹ ਇਸ ਵਾਇਰਸ ਤੋਂ ਜੰਗ ਹਾਰ ਗਏ। ਖੇਡ ਜਗਤ ਤੋਂ ਲੈ ਕੇ ਬਾਲੀਵੁੱਡ ਤੇ ਪੂਰੇ ਦੇਸ਼ ’ਚ ਮਿਲਖਾ ਸਿੰਘ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਸ਼ੋਕ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੀ ਬਾਇਓਪਿਕ ‘ਭਾਗ ਮਿਲਖਾ ਭਾਗ’ ’ਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਫਰਹਾਨ ਅਖ਼ਤਰ ਨੇ ਵੀ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ।

ਮਿਲਖਾ ਸਿੰਘ ਦੇ ਪ੍ਰਸ਼ੰਸਕਾਂ ਲਈ ਬੇਹੱਦ ਖ਼ਾਸ ਸੀ ਫ਼ਿਲਮ
ਫਰਹਾਨ ਅਖ਼ਤਰ ਦੀ ਫ਼ਿਲਮ ‘ਭਾਗ ਮਿਲਖਾ ਭਾਗ’ ਮਿਲਖਾ ਸਿੰਘ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਖ਼ਾਸ ਸੀ। ਡਾਇਰੈਕਟਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਇਸ ਫ਼ਿਲਮ ’ਚ ਮਿਲਖਾ ਸਿੰਘ ਦੀ ਜ਼ਿੰਦਗੀ, ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਤੇ ਖੇਡ ਜਗਤ ’ਚ ਉਨ੍ਹਾਂ ਦੇ ਆਉਣ ਤੇ ਆਜ਼ਾਦ ਭਾਰਤ ਲਈ ਗੋਲਡ ਮੈਡਲ ਜਿੱਤਣ ਦੀ ਕਹਾਣੀ ਦਿਖਾਈ ਗਈ ਸੀ। ਉਸ ਸਮੇਂ ਮਿਲਖਾ ਸਿੰਘ ਨੇ ਆਪਣੀ ਇਸ ਫ਼ਿਲਮ ਦੇ ਬਣਨ ’ਤੇ 1 ਰੁਪਏ ਫੀਸ ਲਈ ਸੀ ਪਰ ਇਸ ’ਚ ਵੀ ਇਕ ਖ਼ਾਸ ਟਵਿਸਟ ਸੀ।

 
 
 
 
 
 
 
 
 
 
 
 
 
 
 
 

A post shared by Farhan Akhtar (@faroutakhtar)

1958 ’ਚ ਛਪਿਆ 1 ਰੁਪਏ ਦਾ ਨੋਟ ਕੀਤਾ ਸੀ ਭੇਟ
ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਟੀਮ ਮਿਲਖਾ ਸਿੰਘ ਨੂੰ ਕੁਝ ਖ਼ਾਸ ਤੇ ਯਾਦਗਾਰ ਦੇਣਾ ਚਾਹੁੰਦੀ ਸੀ। ਅਜਿਹੇ ’ਚ ਉਨ੍ਹਾਂ ਨੇ ਮਿਲਖਾ ਸਿੰਘ ਨੂੰ 1958 ’ਚ ਛਪਿਆ ਇਕ ਰੁਪਏ ਦਾ ਨੋਟ ਦਿੱਤਾ ਸੀ। 1958 ’ਚ ਹੀ ਮਿਲਖਾ ਸਿੰਘ ਨੇ ਆਜ਼ਾਦ ਭਾਰਤ ਲਈ ਕਾਮਨਵੈਲਥ ਗੇਮਜ਼ ’ਚ ਪਹਿਲਾ ਗੋਲਡ ਮੈਡਲ ਜਿੱਤਿਆ ਸੀ।

ਇਸ ਬਾਰੇ ਰਾਕੇਸ਼ ਦੇ ਪ੍ਰੋਡਕਸ਼ਨ ਹਾਊਸ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਪਿਕਚਰਜ਼ ਲਿਮਟਿਡ ਦੇ ਸੀ. ਈ. ਓ. ਰਾਜੀਵ ਟੰਡਨ ਨੇ ਕਿਹਾ ਸੀ, ‘ਆਪਣੀ ਜ਼ਿੰਦਗੀ ਦੀ ਕਹਾਣੀ ਸਾਨੂੰ ਪਰਦੇ ’ਤੇ ਦਿਖਾਉਣ ਲਈ ਅਸੀਂ ਮਿਲਖਾ ਸਿੰਘ ਜੀ ਨੂੰ ਕੁਝ ਖ਼ਾਸ ਦੇਣਾ ਚਾਹੁੰਦੇ ਸੀ। ਅਸੀਂ ਲੰਮੇ ਸਮੇਂ ਤਕ ਕਿਸੇ ਖ਼ਾਸ ਚੀਜ਼ ਦੀ ਭਾਲ ਕੀਤੀ। ਫਿਰ ਅਖੀਰ ’ਚ ਅਸੀਂ ਇਕ ਰੁਪਏ ਦਾ ਨੋਟ ਉਨ੍ਹਾਂ ਨੂੰ ਦਿੱਤਾ, ਜੋ 1958 ’ਚ ਛਪਿਆ ਸੀ।’

ਦੱਸਣਯੋਗ ਹੈ ਕਿ ਮਿਲਖਾ ਸਿੰਘ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜਤਾਇਆ ਹੈ। ਨਾਲ ਹੀ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ, ਰਾਹੁਲ ਬੌਸ, ਰਵੀਨਾ ਟੰਡਨ ਸਮੇਤ ਹੋਰਨਾਂ ਕਲਾਕਾਰਾਂ ਨੇ ਵੀ ਪੋਸਟਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਮਿਲਖਾ ਸਿੰਘ 91 ਸਾਲਾਂ ਦੇ ਸਨ। ਉਨ੍ਹਾਂ ਦਾ ਦਿਹਾਂਤ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਹੋਇਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News