ਮੀਕਾ ਸਿੰਘ ਦੀਆਂ ਆਕਾਂਕਸ਼ਾ ਪੁਰੀ ਨਾਲ ਰੋਮਾਂਟਿਕ ਤਸਵੀਰਾਂ ਵਾਇਰਲ

08/20/2020 3:17:20 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮੀਕਾ ਸਿੰਘ ਇੰਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਹਨ। ਦੱਸ ਦਈਏ ਕਿ ਇੰਨ੍ਹੀਂ ਦਿਨੀਂ ਮੀਕਾ ਸਿੰਘ ਦਾ ਨਾਂ ਅਦਾਕਾਰ ਪਾਰਸ ਛਾਬੜਾ ਦੀ ਸਾਬਕਾ ਪ੍ਰੇਮਿਕਾ ਤੇ ਅਦਾਕਾਰਾ ਆਕਾਂਕਸ਼ਾ ਪੁਰੀ ਨਾਲ ਜੋੜਿਆ ਜਾ ਰਿਹਾ ਹੈ।

ਹਾਲ ਹੀ ’ਚ ਅਕਾਂਕਸ਼ਾ ਪੁਰੀ ਨੇ ਆਪਣੇ ਇੰਸਟਾਗ੍ਰਾਮ ’ਤੇ ਮੀਕਾ ਸਿੰਘ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਬਾਅਦ ਦੋਹਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਫ਼ਿਰ ਚਰਚਾ ਤੇਜ਼ ਹੋ ਗਈ ਹੈ।

ਆਕਾਂਕਸ਼ਾ ਨੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਹ ਮੀਕਾ ਦੀ ਗੋਦੀ ’ਚ ਬੈਠੀ ਨਜ਼ਰ ਆ ਰਹੀ ਹੈ। ਇਹ ਤਸਵੀਰ ਮੀਕਾ ਸਿੰਘ ਦੇ ਘਰ ਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਹੋਏ ਆਕਾਂਕਸ਼ਾ ਪੁਰੀ ਨੇ ‘ਗੁੱਡ ਨਾਈਟ’ ਦਾ ਮੈਸੇਜ ਵੀ ਲਿਖਿਆ ਹੈ। ਆਕਾਂਕਸ਼ਾ ਤੋਂ ਬਾਅਦ ਮੀਕਾ ਨੇ ਵੀ ਆਪਣੇ ਇੰਸਟਾਗ੍ਰਾਮ ਤੋਂ ਰੋਮਾਂਟਿਕ ਤਸਵੀਰ ਸਾਂਝੀਆਂ ਕੀਤੀਆਂ ਹਨ। ਇਸ ਤੋਂ ਬਾਅਦ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਦੋਵੇਂ ਰਿਲੇਸ਼ਨਸ਼ਿਪ ’ਚ ਹਨ।

ਦੱਸਣਯੋਗ ਹੈ ਕਿ ਆਕਾਂਕਸ਼ਾ ਪੁਰੀ ਤੋਂ ਪਹਿਲਾਂ ਮੀਕਾ ਸਿੰਘ ਦੀਆਂ ਰੋਮਾਂਟਿਕ ਤਸਵੀਰਾਂ ਚਾਹਤ ਖੰਨਾ ਨਾਲ ਵਾਇਰਲ ਹੋਈਆਂ ਸਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੇ ਵੀ ਕਾਫ਼ੀ ਲਾਈਮਲਾਈਟ ਲੁੱਟੀ ਸੀ। ਹਾਲਾਂਕਿ ਮੀਕਾ ਸਿੰਘ ਦੀਆਂ ਉਹ ਤਸਵੀਰਾਂ ਕਿਸੇ ਗੀਤ ਦੌਰਾਨ ਦੀਆਂ ਸਨ।

sunita

This news is Content Editor sunita