ਹੁਣ ਕਿਸਾਨ ਅੰਦੋਲਨ ਦੇ ਸਮਰਥਨ 'ਚ ਮੀਆ ਖਲੀਫਾ, ਕਹੀ ਇਹ ਗੱਲ

02/03/2021 2:41:59 PM

ਨਵੀਂ ਦਿੱਲੀ (ਬਿਊਰੋ) :ਪੌਪ ਸਟਾਰ ਰਿਹਾਨਾ ਦੇ ਬਾਅਦ ਹੁਣ ਸਾਬਕਾ ਐਡਲਟ ਸਟਾਰ ਮੀਆ ਖਲੀਫਾ ਵੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆ ਗਈ ਹੈ। ਉਸ ਨੇ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕਈ ਪੋਸਟ ਕੀਤੇ ਹਨ। ਉਸ ਨੇ ਕਿਸਾਨ ਪ੍ਰਦਰਸ਼ਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।

ਮੀਆ ਖਲੀਫਾ ਨੇ ਕੀਤੀ ਪੋਸਟ
ਮੀਆ ਖਲੀਫਾ ਨੇ ਇੰਸਟਾ ਸਟੋਰੀ 'ਤੇ ਕਿਸਾਨ ਅੰਦੋਲਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿਚ ਇਕ ਪ੍ਰਦਰਸ਼ਨਕਾਰੀ ਨੇ ਪੋਸਟਰ ਚੁੱਕਿਆ ਹੋਇਆ ਹੈ, ਜਿਸ ਵਿਚ ਲਿਖਿਆ ਹੈ-ਕਿਸਾਨਾਂ ਨੂੰ ਮਾਰਨਾ ਬੰਦ ਕਰੋ। ਤਸਵੀਰ ਦੇ ਹੇਠਾਂ ਕੈਪਸ਼ਨ ਵਿਚ ਲਿਖਿਆ ਹੈ-ਕਿਸਾਨ ਅੰਦੋਲਨ ਦੇ ਦੌਰਾਨ ਦਿੱਲੀ ਵਿਚ ਇੰਟਰਨੈੱਟ ਕੱਟ ਦਿੱਤਾ। ਇਹ ਕੀ ਚੱਲ ਰਿਹਾ ਹੈ।

 

 

ਪੜ੍ਹੋ ਇਹ ਅਹਿਮ ਖਬਰ- ਕਿਸਾਨ ਅੰਦੋਲਨ : ਰਿਹਾਨਾ ਦੇ ਸਮਰਥਨ 'ਚ ਆਈਆਂ ਦਿਲਜੀਤ-ਸਵਰਾ ਸਣੇ ਕਈ ਹਸਤੀਆਂ

ਇਸ ਦੇ ਇਲਾਵਾ ਉਹਨਾਂ ਟਵਿੱਟਰ 'ਤੇ ਵੀ ਕਿਸਾਨ ਅੰਦੋਲਨ ਦੀ ਤਸਵੀਰ ਸ਼ੇਅਰ ਕੀਤੀ ਹੈ। ਉਹਨਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਦੋ ਟਵੀਟ ਕੀਤੇ ਹਨ। ਇਕ ਟਵੀਟ ਵਿਚ ਉਹਨਾਂ ਨੇ ਲਿਖਿਆ-ਕਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ?! ਉਹਨਾਂ ਨੇ ਨਵੀਂ ਦਿੱਲੀ ਦੇ ਨੇੜੇ ਇੰਟਰਨੈੱਟ ਕੱਟ ਦਿੱਤਾ ਹੈ।#FarmersProtest।

ਅਮਾਂਡਾ ਕੇਰਨੀ ਨੇ ਕੀਤੀ ਪੋਸਟ
ਅਮਰੀਕੀ ਬਲਾਗਰ ਅਮਾਂਡਾ ਕੇਰਨੀ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਉਹਨਾਂ ਨੇ ਲਿਖਿਆ-ਦੁਨੀਆ ਦੇਖ ਰਹੀ ਹੈ। ਇਸ ਮੁੱਦੇ ਨੂੰ ਸਮਝਣ ਲਈ ਤੁਹਾਨੂੰ ਭਾਰਤੀ ਜਾਂ ਪੰਜਾਬੀ ਜਾਂ ਦੱਖਣੀ ਏਸ਼ੀਆਈ ਹੋਣ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ ਮਨੁੱਖਤਾ ਦੀ ਪਰਵਾਹ ਕਰਨੀ ਚਾਹੀਦੀ ਹੈ। ਕਾਮਿਆਂ ਲਈ ਹਮੇਸ਼ਾ ਬੋਲਣ ਦੀ ਆਜ਼ਾਦੀ, ਪ੍ਰੈੱਸ ਦੀ ਆਜ਼ਾਦੀ, ਬੁਨਿਆਦੀ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਅਤੇ ਮਾਣ ਦੀ ਮੰਗ ਕਰੋ।❤️ #FarmersProtest #internetshutdown  

 

 

 
 
 
 
 
 
 
 
 
 
 
 
 
 
 
 

A post shared by Amanda 𝕮𝖊𝖗𝖓𝖞 (@amandacerny)

ਨੋਟ- ਮੀਆ ਖਲੀਫ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਬਾਰੇ ਕੁਮੈਂਟ ਕਰ ਦੱਸੋ ਰਾਏ।


Vandana

Content Editor

Related News