‘ਮੇਡੇ’ ਦੀ ਸ਼ੂਟਿੰਗ ਦੌਰਾਨ ਅਮਿਤਾਭ ਨੂੰ ਆਈ ਫ਼ਿਲਮ ‘ਦੀਵਾਰ’ ਦੀ ਯਾਦ, ਸਾਂਝੀਆਂ ਕੀਤੀਆਂ ਤਸਵੀਰਾਂ

02/09/2021 1:21:36 PM

ਮੁੰਬਈ: ਅਦਾਕਾਰ ਅਮਿਤਾਭ ਬੱਚਨ ਇਨੀਂ ਦਿਨੀਂ ਫ਼ਿਲਮ ‘ਮੇਡੇ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਅਮਿਤਾਭ ਬੱਚਨ ਅਜੇ ਦੇਵਗਨ ਦੇ ਨਾਲ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਹਾਲ ਹੀ ’ਚ ਅਮਿਤਾਭ ਨੇ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਦਾ ਕਲਾਜ ਬਣਾ ਕੇ ਸ਼ੇਅਰ ਕੀਤਾ ਹੈ ਅਤੇ ਦੱਸਿਆ ਕਿ ਇਥੇ ਉਨ੍ਹਾਂ ਦੀ ਫ਼ਿਲਮ ‘ਦੀਵਾਰ’ ਨੂੰ ਵੀ ਸ਼ੂਟ ਕੀਤਾ ਗਿਆ ਸੀ।


ਅਮਿਤਾਭ ਨੂੰ ਫ਼ਿਲਮ ‘ਮੇਡੇ’ ਦੀ ਸ਼ੂਟਿੰਗ ਕਰਦੇ ਹੋਏ ਆਪਣੀ 1975 ’ਚ ਆਈ ਫ਼ਿਲਮ ‘ਦੀਵਾਰ’ ਦੀ ਯਾਦ ਆ ਗਈ। ਉਨ੍ਹਾਂ ਦੀ ਫ਼ਿਲਮ ‘ਦੀਵਾਰ’ ਵੀ ਇਸ ਲੁਕੇਸ਼ਨ ’ਤੇ ਸ਼ੂਟ ਕੀਤੀ ਗਈ ਸੀ। ਤਸਵੀਰਾਂ ਦਾ ਕਲਾਜ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਲਿਖਿਆ ਕਿ ਬੀਤੇ ਹੋਏ ਸਮੇਂ ਨੂੰ ਦੇਖਦੇ ਹੋਏ ਇਸ ਪੱਥਰਾਂ ਦੀ ਬਿਲਡਿੰਗ ’ਚ ਫ਼ਿਲਮ ‘ਦੀਵਾਰ’ ’ਚ ਪੁਲਸ ਅਫ਼ਸਰ ਸ਼ਸੀ ਕਪੂਰ ਆਪਣੇ ਭਰਾ ਵਿਜੇ ਨੂੰ ਗੋਲੀ ਮਾਰਦੇ ਹਨ ਅੱਜ ਇੰਨੇ ਸਾਲ ਬਾਅਦ ਫ਼ਿਲਮ ‘ਮੇਡੇ’ ਦੀ ਸ਼ੂਟਿੰਗ ਉਸ ਲੁਕੇਸ਼ਨ ’ਤੇ ਹੀ ਹੋ ਰਹੀ ਹੈ। ‘ਦੀਵਾਰ’ ਸਾਲ 1975 ’ਚ ਬਣੀ ਅਤੇ ਅੱਜ ਸਾਲ 2021 ’ਚ ‘ਮੇਡੇ...’


ਇਸ ਤੋਂ ਇਲਾਵਾ ਅਮਿਤਾਭ ਨੇ ਇਕ ਕਲਾਜ ਹੋਰ ਸਾਂਝਾ ਕੀਤਾ ਹੈ ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਹੈ ਕਿ ‘ਦੀਵਾਰ 1975...ਮੇਡੇ 2021’ , ਬੀਤੇ ਹੋਏ ਸਮੇਂ ’ਚ ਦੇਖਣਾ... ਓਹੀ ਕੋਰੀਡੋਰ...ਓਹੀ ਲੋਕੇਸ਼ਨ...ਇਥੇ ਮੇਰੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਹੋਈ ਹੈ। ਇਹ ਕਲਾਜ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੇ ਹਨ।


ਦੱਸ ਦੇਈਏ ਕਿ ਫ਼ਿਲਮ ‘ਮੇਡੇ’ ਨਾਲ ਅਮਿਤਾਭ ਬੱਚਨ ਅਤੇ ਅਜੇ 7 ਸਾਲ ਬਾਅਦ ਇਕੱਠੇ ਕੰਮ ਕਰ ਰਹੇ ਹਨ। ਇਸ ਫ਼ਿਲਮ ‘ਚ ਅਜੇ ਅਮਿਤਾਭ ਨੂੰ ਡਾਇਰੈਕਟ ਕਰ ਰਹੇ ਹਨ। ਇਸ ’ਚ ਅਜੇ ਪਾਇਲਟ ਦੇ ਰੂਪ ’ਚ ਨਜ਼ਰ ਆਉਣ ਵਾਲੇ ਹਨ ਅਤੇ ਰਕੁਲਪ੍ਰੀਤ ਸਿੰਘ ਕੋ-ਸਟਾਰ ਦੇ ਰੂਪ ’ਚ ਦਿਖਾਈ ਦੇਣ ਵਾਲੀ ਹੈ। ਇਸ ਫ਼ਿਲਮ ਨੂੰ ਅਜੇ ਦੇਵਗਨ ਹੀ ਡਾਇਰੈਕਟ ਅਤੇ ਪ੍ਰਡਿਊਸ ਕਰ ਰਹੇ ਹਨ। 

Aarti dhillon

This news is Content Editor Aarti dhillon